ਹਲਕਾ ਇੰਚਾਰਜ ਨੇ ਝੋਨੇ ਦੀ ਖ਼ਰੀਦ ਦੀ ਕਰਵਾਈ ਸ਼ੁਰੂਆਤ ਰਾਹੋਂ 'ਚ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਕਰਵਾਈ ਝੋਨੇ ਦੀ ਖਰੀਦ ਦੀ ਸ਼ੁਰੂਆਤ
Publish Date: Tue, 06 Oct 2026 06:05 PM (IST)
Updated Date: Tue, 06 Oct 2026 06:08 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਦੀ ਦਾਣਾ ਮੰਡੀ ਚ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੱਲੋਂ ਮੰਡੀ ਵਿਚ ਕਿਸਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇੱਕ-ਇੱਕ ਦਾਣਾ ਮੰਡੀ ਵਿਚੋਂ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਮੰਡੀ ਵਿਚ ਲਿਆਉਣ। ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸਾਫ ਪਾਣੀ ਤੇ ਬਾਥਰੂਮ ਦਾ ਸੁਚਾਰੂ ਪ੍ਰਬੰਧ ਹੋਵੇ। ਉਨ੍ਹਾਂ ਦੱਸਿਆ ਕਿ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਨਿਰਦੇਸ਼ ਹਨ ਕਿ ਮੰਡੀ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਝੋਨੇ ਦੇ ਪੈਸੇ ਵੀ ਨਾਲੋਂ ਨਾਲ ਬੈਂਕ ਖਾਤੇ ਵਿਚ ਸਿੱਧੇ ਪਾਏ ਜਾਣਗੇ। ਇਸ ਸਮੇਂ ਡਾ. ਕਮਲਜੀਤ ਕੁਮਾਰ ਸਾਬਕਾ ਚੇਅਰਮੈਨ, ਜਸਵੀਰ ਸਿੰਘ ਟਾਂਕ, ਲੱਡੂ ਮਹਾਲੋਂ, ਹਲਕਾ ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਰਾਹੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਆੜਤੀ ਯੂਨੀਅਨ ਦੇ ਆਗੂ ਰਾਜੂ ਚੋਪੜਾ, ਵਿਨੋਦ ਕੁਮਾਰ ਜੋਸ਼ੀ, ਨਿਰਮਲ ਸਿੰਘ ਘੁੰਮਣ, ਸਤਿੰਦਰ ਸਿੰਘ, ਇੰਦਰ ਸਿੰਘ ਚਾਹਲ, ਵਿਜੇ ਚੋਪੜਾ, ਅਮਰੀਕ ਸਿੰਘ, ਮਨਵੀਰ ਪਰਮਾਰ, ਕੇਵਲ ਸਿੰਘ ਮਾਹਲ, ਆਪ ਦੇ ਜਿਲ੍ਹਾ ਯੂਥ ਪ੍ਰਧਾਨ ਲੱਕੀ ਲੱਦੜ, ਸਰਪੰਚ ਦਵਿੰਦਰ ਸਿੰਘ, ਕੌਂਸਲਰ ਬਲਵਿੰਦਰ ਕੁਮਾਰ, ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਹੈਰੀ ਬੋਪਰਾਏ, ਇੰਸਪੈਕਟਰ ਵਰਿੰਦਰ ਕੁਮਾਰ, ਬਲਜੀਤ ਸਿੰਘ, ਉਦੇ ਪ੍ਰੀਤ ਸਿੰਘ, ਹਰੀਸ਼ ਕੁਮਾਰ, ਪਰਮਜੀਤ ਸਿੰਘ ਬੰਟੀ, ਗੁਰਦੇਵ ਸਿੰਘ, ਆਪ ਦੇ ਸੀਨੀਅਰ ਆਗੂ ਸੂਬੇਦਾਰ ਤਰਸੇਮ ਲਾਲ ਸਾਬਕਾ ਕੌਂਸਲਰ, ਬਲਾਕ ਇੰਚਾਰਜ ਰਜਿੰਦਰ ਕੁਮਾਰ ਟੋਨੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਸ਼ੇਰ ਸਿੰਘ ਸ਼ੇਰਾ, ਸੁਰਿੰਦਰ ਕੁਮਾਰ, ਸਾਬਕਾ ਕੌਂਸਲਰ ਗੁਰਦੀਪ ਰਾਮ, ਸੀਨੀਅਰ ਆਗੂ ਭਗਤ ਰਾਮ, ਜਸਵਿੰਦਰ ਲਾਲ, ਗੁਰਿੰਦਰ ਲਾਲ, ਯੋਗੇਸ਼ ਕੁਮਾਰ ਜੋਗਾ, ਨਰਿੰਦਰ ਜਾਂਗੜਾ, ਸੁਖਵਿੰਦਰ ਕੁਮਾਰ, ਗਿਆਨ ਚੰਦ, ਸੋਹਣ ਲਾਲ, ਮਾ. ਹਰਮੇਸ਼ ਲਾਲ ਆਦਿ ਹਾਜ਼ਰ ਸਨ।