ਬਾਇਓਗੈਸ ਪਲਾਂਟ ਦੇ ਵਿਰੋਧ ’ਚ ਪਿੰਡ ਵਾਸੀਆਂ ਨੇ ਪਾਇਆ ਮਤਾ ਬਾਇਓਗੈਸ ਪਲਾਂਟ ਦੇ ਵਿਰੋਧ ਵਿਚ ਜਾਡਲਾ ਦੇ ਪਿੰਡ ਵਾਸੀਆਂ ਨੇ ਪਾਇਆ ਮਤਾ
Publish Date: Mon, 31 Aug 2026 05:01 PM (IST)
Updated Date: Mon, 31 Aug 2026 05:04 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ ਜਾਡਲਾ : ਪਿੰਡ ਜਾਡਲਾ ਵਾਸੀਆਂ ਦੀ ਮੀਟਿੰਗ ਠਾਕੁਰ ਦੁਆਰਾ ਮੰਦਰ ਵਿਖੇ ਹੋਈ। ਜਿਸ ਦੌਰਾਨ ਇਹ ਫੈਸਲਾ ਸਰਵ-ਸੰਮਤੀ ਨਾਲ ਲਿਆ ਗਿਆ ਕਿ ਜੋ ਮਤਾ 16 ਜੁਲਾਈ 2024 ਨੂੰ ਪ੍ਰਬੰਧਕ ਦੁਆਰਾ ਬਿਨਾ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਪਾਇਆ ਹੈ ਉਹ ਪਿੰਡ ਅਤੇ ਪਿੰਡ ਵਾਸੀਆਂ ਦੇ ਹਿੱਤ ਅਤੇ ਸਿਹਤ ਲਈ ਨੁਕਸਾਨਦਾਇਕ ਹੈ। ਇਸ ਮਤੇ ਅਨੁਸਾਰ 2 ਅਦਾਰਿਆਂ ਨੂੰ ਪੇਡਾ ਅਤੇ ਗੇਨ ਨੂੰ ਦਿੱਤੀ ਗਈ ਹੈ। ਸਾਡੇ ਪਿੰਡ ਦੀ 12 ਕਿੱਲੇ 01 ਕਨਾਲ ਅਤੇ 10 ਮਰਲੇ ਪੰਚਾਇਤੀ ਜ਼ਮੀਨ ਜਿਸ ਦੇ ਕੋਲ ਇਹ ਅਦਾਰੇ ਹਨ ਜਿਵੇਂ ਕਿ ਦਾਣਾ ਮੰਡੀ, ਕਮਿਉਨਿਟੀ ਹਾਲ, ਐਸਸੀ ਕਲੋਨੀ, ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਪਾਰਵਤੀ ਮੰਦਿਰ, ਪੀਰਾਂ ਦਾ ਅਸਥਾਨ, ਰਣਜੀਤ ਨਗਰ ਕਲੋਨੀ, ਮਾਰਕੀਟ ਅਤੇ ਉਸ ਦੇ ਨਾਲ ਲੱਗਦਾ ਸਾਰਾ ਨਗਰ ਇਹ ਸਾਡੀ ਜਮੀਨ 33 ਸਾਲ ਲਈ ਠੇਕੇ ਤੇ ਦੇ ਦਿੱਤੀ ਹੈ। ਸਾਡਾ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਪ੍ਰੋਜੈਕਟ ਦਾ ਸਾਡੇ ਪਿੰਡ ਵਾਸੀਆਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਇਸ ਬਾਇਓਗੈਸ ਬਲਾਂਟ ਵਿਚੋਂ ਨਿਕਲਿਆ ਹੋਇਆ ਗੰਦਾ ਪਾਣੀ ਅਤੇ ਜ਼ਹਿਰੀਲੀ ਹਵਾ ਦਾ ਬਹੁਤ ਨੁਕਸਾਨ ਕਰੇਗਾ। ਇਸ ਕਰਕੇ ਸਾਰੇ ਪਿੰਡ ਵਾਸੀ ਮਿਤੀ 16 ਜੁਲਾਈ 2024 ਦੇ ਪਾਏ ਹੋਏ ਮਤੇ ਜੋ ਕਿ ਸਰਾ-ਸਰ ਗੈਰ-ਕਾਨੂੰਨੀ ਅਤੇ ਗ਼ਲਤ ਹੈ। ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਸਾਡੇ ਪਿੰਡ ਵਿਚ ਇਸ 2 ਕਿਲੋਮੀਟਰ ਦੇ ਅੰਦਰ 5 ਗੁਰਦੁਆਰਾ ਸਾਹਿਬ ਅਤੇ 7 ਮੰਦਿਰ ਆਉਂਦੇ ਹਨ। ਇਸ ਮੌਕੇ ਸਾਬਕਾ ਸਰਪੰਚ ਰਜਿੰਦਰ ਸਿੰਘ, ਬਲਜੀਤ ਸਿੰਘ, ਪੰਚ ਰਣਬੀਰ ਸਿੰਘ, ਸਾਬਕਾ ਪੰਚ ਸੁਰੇਸ਼ ਕੁਮਾਰ, ਕੁਸ਼ਲ ਸਿੰਘ ਰਾਣਾ, ਗਗਨ ਸਿੰਘ ਰਾਣਾ, ਨੰਬਰਦਾਰ ਸੁਖਵਿੰਦਰ ਸਿੰਘ, ਲਲਿਤ ਪੁਰੀ, ਸਰਪੰਚ ਸੁਭਾਸ਼ ਮੀਰਪੁਰ ਜੱਟਾਂ, ਮਨਜੀਤ ਸਿੰਘ ਮਜਾਰਾ ਕਲਾਂ, ਕੌਸ਼ਲ ਰਾਣਾ, ਕਾਮਰੇਡ ਬਲਵੀਰ ਜਾਡਲਾ, ਭੁਪਿੰਦਰ ਪਾਲ, ਤਾਰਾ ਚੰਦ ਸ਼ਰਮਾ, ਤੇਜਿੰਦਰ ਸਿੰਘ, ਪੰਚ ਕ੍ਰਿਸ਼ਨਾ ਦੇਵੀ, ਪੰਚ ਆਸ਼ਾ ਰਾਣੀ, ਰਾਣਾ ਸਤੀਸ਼ ਕੁਮਾਰ, ਰਾਜ ਕੁਮਾਰ, ਰਾਮ ਮੂਰਤੀ, ਪੰਚ ਵਿਕਰਮ ਸਿੰਘ ਹਾਜਰ ਸਨ।