ਜੰਗਲ ਦੀ ਹੋਂਦ ਨੂੰ ਖੋਰਾ ਲਾਉਣ ਵਾਲੇ ਧਨਾਢ ਲੋਕਾਂ ’ਤੇ ਜੰਗਲਾਤ ਵਿਭਾਗ ਮਿਹਰਬਾਨ
ਸੋਧੀ ਹੋਈ ਹੈ ਜੀ----ਜੰਗਲ ਦੀ ਹੋਂਦ ਨੂੰ ਖੋਰਾ ਲਾਉਣ ਵਾਲੇ ਧਨਾਢ ਲੋਕਾਂ 'ਤੇ ਜੰਗਲਾਤ ਵਿਭਾਗ ਮੇਹਰਬਾਨ
Publish Date: Sat, 14 Feb 2026 07:05 PM (IST)
Updated Date: Sun, 15 Feb 2026 04:12 AM (IST)

ਭੂ-ਮਾਫੀਆ ਨੇ ਅਧਿਕਾਰੀਆ ਨੂੰ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਨਾਲ ਕੀਲਿਆ ਹੋਇਆ ਹੈ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਇੱਕ ਪਾਸੇ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਰਿਸ਼ੀਆਂ ਮੁਨੀਆਂ ਦੀ ਇਸ ਧਰਤੀ ਉਪਰ ਅਜਿਹੇ ਲੋਕ ਹਨ। ਜਿਹੜੇ ਆਪਣੀ ਜਿੰਦਗੀ ਦਾ ਵੱਡਾ ਹਿੱਸਾ ਕੁਦਰਤੀ ਖੂਬਸੂਰਤੀ ਨਾਲ ਮਾਲਾ ਮਾਲ ਜੰਗਲੀ ਬਨਸਪਤੀ ਅਤੇ ਉਸ ਵਿਚ ਰਹਿਣ ਵਾਲੇ ਬੇਜੁਬਾਨ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਵਿਚ ਗੁਜਾਰ ਰਹੇ ਹਨ। ਜਦਕਿ ਦੂਜੇ ਪਾਸੇ ਕੁੱਝ ਅਜਿਹੇ ਵੀ ਧਨਾਢ ਲੋਕ ਹਨ ਜਿਹੜੇ ਆਪਣੀਆਂ ਵਾਧੂ ਇਛਾਵਾਂ ਦੇ ਲਾਲਚ ਵਿਚ ਪੈ ਕੇ ਜਿੱਥੇ ਜੰਗਲ ਦੀ ਹੌਂਦ ਨੂੰ ਖ਼ਤਮ ਕਰਕੇ ਕੁਦਰਤੀ ਬਨਸਪਤੀ ਨੂੰ ਨੈਸਤੋ-ਨਾਬੂਦ ਕਰਨ ਦੇ ਨਾਲ-ਨਾਲ ਬੇਜੁਬਾਨ ਜੰਗਲੀ ਜੀਵ ਜੰਤੂਆਂ ਦੀ ਜਾਨ ਦੇ ਵੈਰੀ ਬਣੇ ਹੋਏ ਹਨ। ਵਿਧਾਨ ਸਭਾ ਹਲਕਾ ਬਲਾਚੌਰ ਵਿਚ ਪੈਂਦੇ ਵੱਡੇ ਏਰੀਏ ਨੂੰ ਜਿੱਥੇ ਉੱਚੇ ਲੰਮੇ ਚੌੜੇ ਕੁਦਰਤੀ ਬਨਸਪਤੀ ਨਾਲ ਮਾਲਾ ਮਾਲ ਹੋਣ ਦਾ ਜੋ ਸੁਭਾਗ ਪ੍ਰਾਪਤ ਹੈ। ਜਿਹੜਾ ਕਿ ਬਹੁਤਾ ਸਮਾਂ ਵਿਖਾਈ ਦੇਣ ਵਾਲਾ ਨਹੀਂ ਹੈ, ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਰੁਤਬਾ ਰੱਖਣ ਵਾਲੀ ਸਬ-ਡਵੀਜ਼ਨ ਬਲਾਚੌਰ ਅੰਦਰੋਂ ਹੁਣ ਦਿਨ ਪ੍ਰਤੀ ਦਿਨ ਪਹਾੜੀ ਤੇ ਕੁਦਰਤੀ ਬਨਸਪਤੀ ਨਾਲ ਭਰਪੂਰ ਏਰੀਏ ਨੂੰ ਮਾਫੀਆ ਘੁਣ ਦੀ ਤਰ੍ਹਾਂ ਖਾਣ ਲੱਗਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭੌਂ ਮਾਫੀਆ ਸਬ-ਡਵੀਜ਼ਨ ਬਲਾਚੌਰ ਦੇ ਪਹਾੜੀ ਏਰੀਏ ਦੀ ਜਮੀਨ ਨੂੰ ਕੌਡੀਆਂ ਦੇ ਭਾਅ ਖਰੀਦ ਕਰ ਰਿਹਾ ਹੈ। ਪਹਾੜ ਖਰੀਦ ਕਰਨ ਉਪਰੰਤ ਮਾਫੀਆ ਵੱਲੋਂ ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਂਦੀ ਹੈ।।ਨਿਸ਼ਾਨਦੇਹੀ ਉਪਰੰਤ ਜੰਗਲ ਦੇ ਖਾਤਮੇ ਦਾ ਅਗਾਜ਼ ਹੁੰਦਾ ਹੈ। ਸੰਬੰਧਤ ਵਿਭਾਗ ਰਾਹੀਂ ਖਰੀਦ ਕੀਤੇ ਗਏ ਪਹਾੜ ਵਿਚੋਂ ਘਾਹ-ਬੂਟੀ ਦੀ ਸਾਫ਼-ਸਫ਼ਾਈ ਕਰਵਾਉਣ ਲਈ ਮੰਨਜੂਰੀ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਘਾਹ- ਬੂਟੀ ਦੀ ਮਨਜੂਰੀ ਦੀ ਆੜ ਹੇਠ ਮਾਫੀਆ ਕੀਮਤੀ ਲੱਕੜ ਖੈਰ ਸਮੇਤ ਹੋਰ ਫੁਟਕਲ ਦਰੱਖਤਾਂ ਦੀ ਬਲੀ ਚੜਾਉਂਦਾ ਹੈ। ਇਸੇ ਸਾਫ਼=ਸਫ਼ਾਈ ਦੀ ਮਨਜੂਰੀ ਦੀ ਆੜ ਹੇਠ ਦਿਨ-ਰਾਤ ਪੋਕਲੇਨ, ਜੇਸੀਬੀ ਵਰਗੀਆਂ ਮਸ਼ੀਨਾਂ ਰਾਹੀਂ ਉੱਚੇ ਲੰਮੇ ਅਤੇ ਚੌੜੇ ਪਹਾੜ ਨੂੰ ਪੁੱਟ ਕੇ ਕੁੱਝ ਮਿੱਟੀ ਨੂੰ ਉਥੇ ਹੀ ਵਿਛਾਉਂਦਾ ਹੈ ਅਤੇ ਕੁੱਝ ਮਿੱਟੀ ਨੂੰ ਟਿੱਪਰਾਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਵੇਚ ਕੇ ਚੰਗੀ ਕਮਾਈ ਵੀ ਕਰ ਲੈਂਦਾ ਹੈ। ਕੁੱਝ ਹੀ ਦਿਨਾਂ ਅੰਦਰ ਪਹਾੜ ਨੁਮਾ ਕੋਈ ਵੀ ਚੀਜ਼ ਵਿਖਾਈ ਨਹੀਂ ਦਿੰਦੀ ਅਤੇ ਉਥੇ ਸਮਤਲ ਮੈਦਾਨ ਵਿਖਾਈ ਦੇਣ ਲੱਗਦਾ ਹੈ। ਇਸ ਵਿਚ ਅਨੇਕਾਂ ਜੀਵ-ਜੰਤੂਆਂ, ਪਸੂਆਂ-ਪੰਛੀਆਂ ਦੇ ਰਹਿਣ ਬਸੇਰੇ ਢਹਿ-ਢੇਰੀ ਹੋ ਜਾਂਦੇ ਹਨ।।ਇਸ ਤਰ੍ਹਾਂ ਸਬ ਡਵੀਜ਼ਨ ਬਲਾਚੌਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਕਹਾਉਣ ਵਾਲੇ ਇਸ ਹਰ ਭਰੇ ਜੰਗਲ ਨੂੰ ਨਿੱਤ ਕੋਈ ਨਾ ਕੋਈ ਭੂ ਮਾਫੀਆ ਖਰੀਦ ਕੇ ਪਹਾੜ ਨੂੰ ਪੱਧਰੇ ਮੈਦਾਨਾਂ ਵਿਚ ਤਬਦੀਲ ਕਰ ਕੇ ਕੌਡੀਆਂ ਭਾਅ ਖਰੀਦ ਕੀਤੀ ਗਈ ਜ਼ਮੀਨ ਨੂੰ ਕਰੋੜਾਂ ਰੁਪਏ ਦੀ ਉਪਜਾਊ ਜਮੀਨ ਵਿਚ ਤਬਦੀਲ ਕਰਨ ਵਿਚ ਕਾਮਯਾਬ ਹੁੰਦਾ ਹੈ। ਵਾਤਾਵਰਣ ਅਤੇ ਜੰਗਲੀ ਜੀਵ-ਜੰਤੂਆਂ ਦੇ ਪ੍ਰੇਮੀਆਂ ਦਾ ਕਹਿਣਾ ਹੈ ਕਿ ਭੂ-ਮਾਫੀਆ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਹੋਂਦ ਨੂੰ ਖਤਮ ਕਰ ਰਿਹਾ ਹੈ ਅਤੇ ਸੰਬੰਧਤ ਵਿਭਾਗ ਮੂਕ ਦਰਸ਼ਕ ਬਣੀ ਇਹ ਸਭ ਆਪਣੀਆਂ ਅੱਖਾਂ ਸਾਹਮਣੇ ਵੇਖਦਾ ਹੀ ਰਿਹਾ ਹੈ। ਇਸ ਭੂ ਮਾਫੀਆ ਵੱਲੋਂ ਸੰਬੰਧਤ ਵਿਭਾਗ ਦੇ ਅਧਿਕਾਰੀਆ ਨੂੰ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਨਾਲ ਕੀਲਿਆ ਹੋਇਆ ਹੈ। ਸਭ ਇਨ੍ਹਾਂ ’ਤੇ ਮਿਹਰਬਾਨ ਜਾਪਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਬ-ਡਵੀਜ਼ਨ ਬਲਾਚੌਰ ਦੇ ਸ਼ਿਵਾਲਿਕ ਏਰੀਆ ਦੀਆਂ ਪਹਾੜੀਆਂ ਦਾ ਮੌਕਾ ਵੇਖਿਆ ਜਾਵੇ ਅਤੇ ਅਜਿਹੇ ਭੂ ਮਾਫੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬਾਕਸ-- ਕੀ ਕਹਿੰਦੇ ਹਨ ਵਣ ਰੇਂਜ ਅਫ਼ਸਰ? ਇਸ ਸਬੰਧ ਵਿਚ ਰੇਂਜ ਅਫਸਰ ਕਾਠਗੜ੍ਹ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਿੰਡ ਰੈਲਮਾਜਰਾ ਦਾ ਇਹ ਰਕਬਾ ਡੀਲਿਸਟ ਹੋ ਚੁੱਕਾ ਹੈ, ਜਿਸ ਕਾਰਨ ਵਣ ਵਿਭਾਗ ਦੀ ਕੋਈ ਕਾਰਵਾਈ ਨਹੀਂ ਬਣਦੀ ਹੈ।