- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਬਈ ਟੈਕਸੀ ਡਰਾਈਵਰਾਂ ਦੀ ਭਰਤੀ ਲਈ ਇੰਟਰਵਿਊ ਨਵਾਂਸ਼ਹਿਰ 'ਚ 26 ਨੂੰ ਹੋਵੇਗੀ-ਕਨਵਰ ਅਰੋੜਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਤੋਂ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਦੁਬਈ ਵਿਚ ਟੈਕਸੀ ਡਰਾਈਵਰ ਦੀ ਭਰਤੀ ਲਈ ਪਹਿਲਾਂ ਦੋ ਵਾਰ ਇੰਟਰਵਿਊ ਕੀਤੀ। ਜਿਸ ਵਿਚ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਪਹਿਲੀਆਂ ਕਾਮਯਾਬ ਦੋ ਟੈਕਸੀ ਡਰਾਈਵਰਾਂ ਦੀ ਭਰਤੀ ਵਾਲੀ ਇੰਟਰਵਿਊ ਤੋਂ ਬਾਅਦ ਕੰਪਨੀ ਤੀਜੀ ਇੰਟਰਵਿਊ ਕਰਨ ਜਾ ਰਹੀ ਹੈ। ਜਿਹੜੀ 26 ਸਤੰਬਰ ਸ਼ਨਿਚਰਵਾਰ ਸਾਡੇ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਵੇਗੀ। ਜਿਹੜੇ ਵਿਅਕਤੀਆਂ ਨੇ ਦਸਵੀਂ ਪਾਸ ਕੀਤੀ ਹੈ। ਉਮਰ 22 ਸਾਲ ਤੋਂ 42 ਸਾਲ ਹੈ। ਨਾਲ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਹੈ। ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਲਾਜ਼ਮੀ ਹੈ। ਦੁਬਈ ਜਾਣ ਦੇ ਚਾਹਵਾਨ ਸਵੇਰੇ 9 ਵਜੇ ਤੋਂ 4 ਵਜੇ ਤੱਕ ਪਹੁੰਚ ਕੇ ਇਸ ਸਿੱਧੀ ਭਰਤੀ ਦਾ ਫਾਇਦਾ ਲੈ ਸਕਦੇ ਹਨ। ਪਿਛਲੀ ਵਾਰ 100 ਤੋਂ ਵੀ ਵੱਧ ਚਾਹਵਾਨਾਂ ਨੇ ਇੰਟਰਵਿਊ ਦਾ ਫਾਇਦਾ ਲਿਆ ਸੀ। ਜੇਕਰ ਕੋਈ ਉਮੀਦਵਾਰ ਦੁਬਈ ਜਾ ਕੇ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਆਪਣਾ ਨਾਮ ਦਰਜ ਕਰਵਾਉਣ ਲਈ ਕੰਪਨੀ ਦੇ ਨਵਾਂਸ਼ਹਿਰ ਜਾਂ ਗੜ੍ਹਸ਼ੰਕਰ ਦਫ਼ਤਰ ਪਹੁੰਚ ਸਕਦੇ ਹਨ ਜਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਕੰਪਨੀ ਦੀ ਐੱਚਆਰ ਟੀਮ ਸ਼ਨਿਚਰਵਾਰ ਪਹੁੰਚੇਗੀ ਅਤੇ ਮੌਕੇ ਤੇ ਆਫਰ ਲੈਟਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਬੀ ਮੋਬੀਲਿਟੀ ਕੰਪਨੀ ਦੁਬਈ ਦੀ ਕਾਫ਼ੀ ਪੁਰਾਣੀ ਅਤੇ ਵਧੀਆ ਕੰਪਨੀ ਹੈ। ਜਿਸ ਵਿਚ ਹਜ਼ਾਰਾਂ ਹੀ ਡਰਾਈਵਰ ਕੰਮ ਕਰਦੇ ਹਨ ਅਤੇ ਵਧੀਆ ਕਮਾਉਂਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫਤਰ ਮਿਲ ਸਕਦੇ ਹਨ।