ਸਰਕਾਰੀ ਕਾਲਜ 'ਚ ਇੰਟਰਨਸ਼ਿੱਪ ਕਰਵਾਈ ਸਰਕਾਰੀ ਕਾਲਜ 'ਚ ਇੰਟਰਨਸ਼ਿੱਪ ਕਰਵਾਈ
Publish Date: Tue, 20 Oct 2026 04:55 PM (IST)
Updated Date: Tue, 20 Oct 2026 04:57 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਵਿਖੇ ਪ੍ਰਿੰ. ਡਾ. ਸਵਿਤਾ ਗੁਪਤਾ ਦੀ ਰਹਿਨੁਮਾਈ ਹੇਠ ਬੀਕਾਮ ਤੀਜੇ ਸਾਲ ਦੇ ਵਿਦਿਆਰਥੀਆਂ ਮੋਹਿਤ ਫਾਈਨੈਂਸ਼ੀਐਲ ਸਰਵਿਸਜ਼ ਐਲਐਲਪੀ ਵੱਲੋਂ ਇੰਟਰਨਸ਼ਿਪ ਕਰਵਾਈ ਗਈ। ਇੰਟਰਨਸ਼ਿਪ 26 ਜੂਨ 2026 ਤੋਂ 31 ਅਗਸਤ 2026 ਤੱਕ ਚੱਲੀ ਜਿਸ ਵਿਚ 60/120 ਘੰਟਿਆਂ ਦੀ ਟ੍ਰੇਨਿੰਗ ਦਰਜ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਤੀ ਸੇਵਾਵਾਂ, ਬੀਮਾ ਯੋਜਨਾਵਾਂ, ਸ਼ੇਅਰ ਬਾਜ਼ਾਰ ਦੀ ਕਾਰਜ-ਪ੍ਰਣਾਲੀ ਅਤੇ ਰੋਜ਼ਗਾਰ-ਯੋਗਤਾ ਨਾਲ ਸੰਬੰਧਿਤ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਮੋਹਿਤ ਧੱਲ ਨੇ ਇੰਟਰਨਸ਼ਿਪ ਕੋਆਰਡੀਨੇਟਰ ਵਜੋਂ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਦਿੱਤਾ। ਇੰਟਰਨਸ਼ਿਪ ਦੇ ਮੁੱਖ ਵਿਸ਼ੇ ਸਿਹਤ ਬੀਮਾ, ਸ਼ੇਅਰ ਬਾਜ਼ਾਰ ਅਤੇ ਜੀਵਨ ਬੀਮਾ ਸਨ।।ਇਸ ਸੰਬੰਧੀ ਕਾਲਜ ਚ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਕਾਲਜ ਇੰਚਾਰਜ ਡਾ. ਬਲਜੀਤ ਕੌਰ ਅਤੇ ਸਟਾਫ ਮੈਂਬਰ ਨੇਹਾ ਰਾਣੀ ਅਤੇ ਸੋਨੀਆ ਸ਼ਾਮਲ ਹੋਏ। ਕਾਮਰਸ ਵਿਭਾਗ ਦੀ ਮੁਖੀ ਪਰਮਜੀਤ ਕੌਰ ਨੇ ਕਿਹਾ ਕਿ ਅਜਿਹੀਆਂ ਇੰਟਰਨਸ਼ਿਪਾਂ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ਨੂੰ ਵਿਹਾਰਕ ਅਨੁਭਵ ਨਾਲ ਜੋੜਦੀਆਂ ਹਨ ਅਤੇ ਉਨ੍ਹਾਂ ਵਿਚ ਵਿੱਤੀ ਸਮਝ, ਆਤਮ-ਵਿਸ਼ਵਾਸ ਤੇ ਭਵਿੱਖੀ ਰੋਜ਼ਗਾਰ ਲਈ ਲੋੜੀਂਦੇ ਹੁਨਰ ਵਿਕਸਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਨੂੰ ਅੱਗੇ ਵੀ ਉਤਸ਼ਾਹਿਤ ਕਰਦਾ ਰਹੇਗਾ।।ਇਸ ਮੌਕੇ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸਮੂਹ ਕਾਲਜ਼ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ।