ਸਮਾਗਮ ’ਚ ਇਲਾਕੇ ਦੇ ਸੀਨੀਅਰ ਰੇਡੀਓਗ੍ਰਾਫਰ ਸਨਮਾਨਿਤ ਰਿਟਾਇਰਡ ਸੀਨੀਅਰ ਰੇਡੀਓਗਰਾਫਰਾਂ ਨੂੰ ਸਨਮਾਨਿਤ ਕਰਕੇ ਮਨਾਇਆ ਕੌਮਾਂਤਰੀ ਰੇਡੀਓਗ੍ਰਾਫੀ ਦਿਵਸ
Publish Date: Thu, 26 Nov 2026 03:58 PM (IST)
Updated Date: Thu, 26 Nov 2026 04:01 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਰਿਟਾਇਰਡ ਸੀਨੀਅਰ ਰੇਡੀਓਗਰਾਫਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾਈ ਸਮਾਗਮ ਕੌਮਾਂਤਰੀ ਰੇਡੀਓਗ੍ਰਾਫੀ ਦਿਵਸ ਜ਼ੋ ਕਿ ਮਰਹੂਮ ਦਰਸ਼ਨ ਸਿੰਘ ਭੱਟੀ ਅਤੇ ਦਰਸ਼ਨ ਸਿੰਘ ਉਪਲ ਨੂੰ ਸਮਰਪਿਤ ਸੀ, ਇਤਿਹਾਸਕ ਸ਼ਹਿਰ ਬਠਿੰਡਾ ਵਿਖੇ ਦਲਬੀਰ ਸਿੰਘ, ਹਰੀ ਬਿਲਾਸ ਹੀਓਂ, ਗੁਰਵਿੰਦਰ ਸਿੰਘ ਭੁੱਲਰ, ਪ੍ਰੇਮਜੀਤ ਸਿੰਘ ਲੁਧਿਆਣਾ, ਗੋਪਾਲ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ। ਸਮਾਗਮ ਦੀ ਸ਼ੁਰੂਆਤ ਪਿਛਲੇ ਸਮੇਂ ਵਿਚ ਵਿਛੋੜਾ ਦੇ ਗਏ ਮਰਹੂਮ ਦਰਸ਼ਨ ਸਿੰਘ ਭੱਟੀ, ਦਰਸ਼ਨ ਸਿੰਘ ਉਪਲ, ਗੁਰਦਾਸ ਸਿੰਘ ਸੁਨਾਮ ਅਤੇ ਹੋਰ ਪਰਿਵਾਰਕ ਪਿਆਰਿਆਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ, ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਵਿਚ ਡਾ. ਐੱਸਸੀ ਬਾਂਸਲ ਜ਼ੋ ਕਿ ਸੇਵਾ-ਮੁਕਤ ਅਸਿਸਟੈਂਟ ਪ੍ਰੋਫੈਸਰ, ਡਾਇਗਨੋਸਟਿਕ ਰੇਡੀਆਲੋਜੀਕਲ ਐਂਡ ਇਮਜਿਜ ਵਿਭਾਗ, ਪੀਜੀਆਈ ਜਵਾਹਰ ਲਾਲ ਨਹਿਰੂ ਹਸਪਤਾਲ ਚੰਡੀਗੜ੍ਹ ਸਨ ਅਤੇ ਕੌਮਾਂਤਰੀ ਪੱਧਰ ਤੱਕ ਵੀ ਉਨ੍ਹਾਂ ਦੀਆਂ ਰੇਡੀਓਗ੍ਰਾਫੀ ਖੇਤਰ ਵਿਚ ਸਨਮਾਨਯੋਗ ਪ੍ਰਾਪਤੀਆਂ ਹਨ। ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਬਾਂਸਲ ਨੇ ਪ੍ਰੋਜੈਕਟਰ ਰਾਹੀਂ ਰੇਡੀਆਲੋਜੀ ਖੇਤਰ ਵਿਚ ਹੋ ਰਹੀਆਂ ਨਵੀਂਆਂ ਤੇ ਅਤਿ ਅਧੁਨਿਕ ਖੋਜਾਂ ਤੋਂ ਵੀ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਇਲਾਕੇ ਦੇ ਸੁਪਰ ਸੀਨੀਅਰ ਰੇਡੀਓਗ੍ਰਾਫਰਾਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਵਿਚ ਪਰਮਿੰਦਰਪਾਲ ਸਿੰਘ ਵਿਰਕ ਕੈਨੇਡਾ, ਸੁਰਜੀਤ ਸਿੰਘ, ਸੁਰਿੰਦਰ ਪਾਲ ਗੁਪਤਾ, ਕਰੋੜੀ ਚੰਦ ਸੰਗਰੂਰ, ਸੁਖਵਿੰਦਰ ਸਿੰਘ ਔਲਖ ਕੈਨੇਡਾ, ਗੁਰਵਿੰਦਰ ਸਿੰਘ ਭੁੱਲਰ ਰਾਮਪੁਰਾ ਫੂਲ, ਸੇਵਾ ਸਿੰਘ ਸ੍ਰੀ ਮੁਕਤਸਰ ਸਾਹਿਬ, ਕੁਲਵਿੰਦਰ ਕੌਰ, ਵਰਿੰਦਰ ਕੁਮਾਰ ਸ਼ਰਮਾ ਸਿਰਸਾ ਆਦਿ ਸ਼ਾਮਲ ਹਨ। ਇਸ ਸਮਾਗਮ ਦੀ ਸਫਲਤਾ ਲਈ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਪ੍ਰਕਾਸ਼ ਦੋਸ਼ੀ, ਜਲਾਲਾਬਾਦ ਪਛੱਮੀ ਅਤੇ ਪ੍ਰੀਤਮ ਸਿੰਘ ਬਠਿੰਡਾ ਨੂੰ ਪ੍ਰਸ਼ੰਸਾ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਲਈ ਵਿੱਤੀ ਸਹਾਇਤਾ ਭੇਜਣ ਹਿਤ ਸੁਰਜੀਤ ਸਿੰਘ ਗਿੱਲ ਕੈਨੇਡਾ, ਪਰਮਿੰਦਰ ਪਾਲ ਸਿੰਘ ਵਿਰਕ ਕੈਨੇਡਾ, ਸੁਖਵਿੰਦਰ ਸਿੰਘ ਔਲਖ ਕੈਨੇਡਾ, ਸੁਭਾਸ਼ ਚੰਦਰ ਕੁੰਦੀ ਰੋਪੜ ਅਤੇ ਕੁਲਵੀਰ ਸਿੰਘ ਪਟਿਆਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮਾਗਮ ਲਈ ਮਹੱਤਵਪੂਰਨ ਸਹਿਯੋਗ ਦੇਣ ਲਈ ਕਾਲੜਾ ਅਤੇ ਅਵਨੀਸ਼ ਕੁਮਾਰ ਘਈ ਦਾ ਵੀ ਸਨਮਾਨ ਕੀਤਾ। ਇਸ ਸਮਾਗਮ ਵਿਚ ਵਰਿੰਦਰ ਕੁਮਾਰ ਬਜਾਜ, ਦਵਿੰਦਰ ਸਿੰਘ ਗਾਂਧੀ, ਚੰਦਰ ਪ੍ਰਕਾਸ਼ ਗਰਗ ਖਰੜ, ਜਗਦੀਸ਼ ਸਿੰਘ ਢਿੱਲੋਂ, ਵਲੀ ਮੁਹੰਮਦ ਮਲੇਰਕੋਟਲਾ, ਅਵਤਾਰ ਸਿੰਘ ਧੀਰ, ਗੁਰੁਭੇਜ ਸਿੰਘ ਗਿੱਲ ਅੰਮ੍ਰਿਤਸਰ, ਰਾਮ ਗੋਪਾਲ ਮਾਣਸਾ, ਦਿਲਬਾਗ ਸਿੰਘ ਮੁਰਿੰਡਾ, ਮਨਮੋਹਨ ਸਿੰਘ ਸੰਗਰੂਰ, ਗੋਪਾਲ ਕ੍ਰਿਸ਼ਨ ਸ਼ਰਮਾ, ਜਤਿੰਦਰ ਸਿੰਘ, ਗੁਰਬਚਨ ਸਿੰਘ ਬਠਿੰਡਾ, ਜਸਵਿੰਦਰ ਕੌਰ ਸੀਨੀਅਰ ਰੇਡੀਓਗ੍ਰਾਫਰ ਬਰਨਾਲਾ, ਦਿਲਪ੍ਰੀਤ ਸਿੰਘ ਅੰਮ੍ਰਿਤਸਰ, ਅਮਨਦੀਪ ਸਿੰਘ ਕਸੇਲ, ਲਾਲ ਬਹਾਦਰ ਮਾਣਸਾ, ਗੁਰਲਾਲ ਸਿੰਘ ਰਾਮਪੁਰਾ ਫੂਲ ਆਦਿ ਸ਼ਾਮਲ ਸਨ।।ਸਮਾਗਮ ਦੇ ਸੰਚਾਲਕ ਵਜੋਂ ਸੇਵਾਵਾਂ ਹਰੀ ਬਿਲਾਸ ਹੀਓਂ ਨੇ ਨਿਭਾਈਆਂ। ਅੰਤ ਵਿਚ ਗੁਰਵਿੰਦਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਨੇ ਮੁੱਖ ਮਹਿਮਾਨ ਅਤੇ ਸਮੂਹ ਮੈਂਬਰਾਨ ਦਾ ਸਮਾਗਮ ਵਿਚ ਸ਼ਾਮਲ ਹੋਣ ਅਤੇ ਕਾਮਯਾਬ ਕਰਨ ਲਈ ਧੰਨਵਾਦ ਕੀਤਾ।