ਮਾਤ ਭਾਸ਼ਾ ਸਬੰਧੀ ਰੰਗੋਲੀ ਵੀ ਬਣਾਈ
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
Publish Date: Sun, 22 Feb 2026 05:03 PM (IST)
Updated Date: Mon, 23 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਬਲਾਕ ਬੰਗਾ ਦੇ ਪਿੰਡ ਹੀਉ ਦੇ ਸਰਕਾਰੀ ਮਿਡਲ ਸਕੂਲ ਵਿਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ। ਸਮਾਗਮ ਵਿਚ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਨੇ ਸ਼ਿਰਕਤ ਕਰਦਿਆਂ ਤਰਲੋਕ ਸਿੰਘ ਫਲੋਰਾ ਸਿੱਖਿਆ ਮਾਹਰ ਵਿਸ਼ੇਸ਼ ਮਹਿਮਾਨ ਤੌਰ ’ਤੇ ਹਾਜ਼ਰ ਹੋਏ। ਜਸਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਕਿ ਬੱਚਿਆਂ ਨੇ ਮਾਤ ਭਾਸ਼ਾ ਪੰਜਾਬੀ ਵਿਚ ਗੀਤ ਗਾਏ ਅਤੇ ਕਵਿਤਾਵਾਂ ਵੀ ਪੜ੍ਹੀਆਂ। ਲੜਕੀਆਂ ਵੱਲੋਂ ਮਾਤ ਭਾਸ਼ਾ ਸਬੰਧੀ ਰੰਗੋਲੀ ਵੀ ਬਣਾਈ। ਤਰਲੋਕ ਸਿੰਘ ਫਲੋਰਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਸਾਨੂੰ ਇਸ ’ਤੇ ਮਾਣ ਹੈ ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ ਤੇ ਆਪਣੇ ਦਸਤਖਤ ਵੀ ਪੰਜਾਬੀ ਵਿਚ ਕਰੋ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਬਣਾਈ ਗਈ ਰੰਗੋਲੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਣ ਲਈ ਕਿਹਾ। ਇਸ ਮੌਕੇ ਪ੍ਰੀਤ ਕੌਰ, ਜਸਪ੍ਰੀਤ ਕੌਰ, ਕੁਲਵੰਤ ਕੌਰ, ਹਰਦੀਪ ਕੌਰ, ਮਾਈਕਲ, ਹਨੀ ਆਦਿ ਹਾਜ਼ਰ ਸਨ।