- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਖੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਐੱਨਐੱਸਐੱਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਉਤਸਾਹ ਨਾਲ ਮਨਾਇਆ। ਕਾਲਜ ’ਚ ਇੱਕ ਪੋਸਟਰ ਮੇਕਿੰਗ ਮੁਕਾਬਲੇਬਾਜ਼ੀ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਸਮਾਜ ਵਿਚ ਸਾਖ਼ਰਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਇਹ ਸੁਨੇਹਾ ਦਿੱਤਾ ਕਿ ਪੜ੍ਹਾਈ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਅਤੇ ਆਲੇ-ਦੁਆਲੇ ਨੂੰ ਹੋਰ ਵਧੀਆ ਕਰ ਕੇ ਸਮਾਜ ਨੂੰ ਖੁਸ਼ਹਾਲ ਬਣਾ ਸਕਦੇ ਹਾਂ। ਇਸ ਮੁਕਾਬਲੇਬਾਜ਼ੀ ’ਚ ਜੱਜਾਂ ਦੀ ਭੂਮਿਕਾ ਹਿਸਟਰੀ ਵਿਭਾਗ ਦੇ ਮੁਖੀ ਡਾ. ਵਿਨੈ ਸੋਫ਼ਤ, ਪੋਲੀਟੀਕਲ ਵਿਭਾਗ ਦੇ ਮੁਖੀ ਪ੍ਰੋ. ਨਵਦੀਪ ਕੌਰ ਅਤੇ ਡਾ. ਰਜਿੰਦਰ ਗੁਪਤਾ ਨੇ ਨਿਭਾਈ।
ਇਸ ਮੁਕਾਬਲੇਬਾਜ਼ੀ ਵਿਚ ਰਾਧਿਕਾ ਬੀਐੱਸਸੀ (ਆਈਟੀ) ਸਮੈਸਟਰ ਤੀਜਾ ਨੇ ਪਹਿਲਾ ਸਥਾਨ, ਖੁਸ਼ਦੀਪ ਪੀਜੀਡੀਸੀਏ ਸਮੈਸਟਰ ਪਹਿਲਾ ਨੇ ਦੂਜਾ ਸਥਾਨ ਅਤੇ ਤਾਨੀਆ ਤੇ ਵਿਸ਼ਾਖਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਵਿਨੈ ਸੋਫਤ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਖ਼ਰਤਾ ਕੇਵਲ ਅੱਖਰ ਗਿਆਨ ਨਹੀਂ, ਬਲਕਿ ਇਹ ਮਨੁੱਖ ਦੇ ਸਰਪੱਖੀ ਵਿਕਾਸ ਅਤੇ ਇੱਕ ਚੰਗੇ ਸਮਾਜ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ। ਇਹ ਮਨੁੱਖ ਨੂੰ ਆਤਮ ਨਿਰਭਰ ਬਣਾਉਣ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਨ ਦਾ ਸਭ ਤੋਂ ਵੱਡਾ ਹਥਿਆਰ ਹੈ। ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸਾਖ਼ਰਤਾ ਦੀ ਅਸਲ ਅਹਿਮੀਅਤ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਖ਼ਰਤਾ ਵਿਅਕਤੀ ਨੂੰ ਸਮਾਜ ਵਿਚ ਸਨਮਾਨ ਨਾਲ ਜਿਊਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਤਾਕਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਸਮਾਜ ਵਿਚੋਂ ਅਨਪੜਤਾ ਨੂੰ ਖਤਮ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਐੱਨਐੱਸਐੱਸ ਦੇ ਕਨਵੀਨਰ ਪ੍ਰੋ. ਰੋਬਿਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਵਿਸ਼ਾਲ ਪਾਠਕ, ਪ੍ਰੋ. ਅਮਨਦੀਪ ਕੌਰ ਆਦਿ ਹਾਜ਼ਰ ਸਨ।