- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਵਜਾਏ ਸਿਰਫ ਚੁਟਕਲੇ ਸੁਣਾਏ-ਸੋਮ ਲਾਲ ਬੋਪੀਆ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਲਾਚੌਰ ਦੀ ਮਾਸਿਕ ਮੀਟਿੰਗ ਸੋਮ ਲਾਲ ਥੋਪੀਆ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਹੋਈ। ਜਿਸ ਵਿਚ ਪ੍ਰਧਾਨ ਸੋਮ ਲਾਲ ਥੋਪੀਆ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਰੂਰੀ ਮੰਗਾਂ ਨੂੰ ਅਣਗੋਲਿਆ ਕਰਕੇ ਸਿਰਫ ਸਟੇਜਾ ਤੇ ਚੁਟਕਲੇ, ਨਕਲਾਂ ਕਰਕੇ ਹੀ ਟਾਈਮ ਪਾਸ ਕੀਤਾ ਹੈ।।ਵਾਰ ਵਾਰ ਮੀਟਿੰਗਾਂ ਦੇ ਕੇ ਸਮਾਂ ਬਰਬਾਦ ਹੀ ਕੀਤਾ ਹੈ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਵਜਾਏ ਕੰਗਲਾ ਪੰਜਾਬ ਬਣਾ ਦਿੱਤਾ ਹੈ। ਇਸ ਉਪਰੰਤ ਜਥੇਬੰਦੀ ਦੇ ਆਗੂ ਸੋਮ ਲਾਲ ਤੱਕਲਾ ਨੇ ਕਿਹਾ ਕਿ ਪੰਜਾਬ ਵਿਚ ਰੋਜਾਨਾ ਲੋਕ ਨਸ਼ਿਆ ਨਾਲ ਮਰ ਰਹੇ ਹਨ। ਸਰਕਾਰ ਦਾ ਹਰ ਰੋਜ ਨਵਾਂ ਘੁਟਾਲਾ ਸਾਹਮਣੇ ਆ ਰਿਹਾ ਹੈ। ਕਦੇ ਕੋਈ ਮੰਤਰੀ, ਕਦੇ ਕੋਈ ਮੰਤਰੀ ਘੁਟਾਲੇ, ਹੇਰਾ ਫੇਰੀਆਂ ਵਿਚ ਫਸ ਰਿਹਾ ਹੈ। ਮੁੱਖ ਮੰਤਰੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਇਸ ਮੌਕੇ ਗਿਆਨ ਸਿੰਘ ਰੱਕੜਾਂ ਬੇਟ ਨੇ ਆਖਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਵਾਰ ਵਾਰ ਕਹਿਣ ਤੇ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਡੀਏ ਦੇ ਬਕਾਇਆ ਰਾਸ਼ੀ ਰਲੀਜ ਨਹੀਂ ਕੀਤੀ ਗਈ ਹੈ, ਸਰਕਾਰ ਲਾਰੇ ਲੱਪੇ ਲਾ ਕੇ ਕੋਰਟਾ ਨੂੰ ਵੀ ਗੁੰਮ ਕਰ ਰਹੀ ਹੈ। ਜਥੇਬੰਦੀ ਦੇ ਆਗੂ ਮਾਸਟਰ ਹਰੀ ਸਿੰਘ ਨੇ ਕਿਹਾ ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਤਾਲਮੇਲ ਕਮੇਟੀ ਵਲੋਂ ਜੋ ਸਾਂਝਾ ਮੋਰਚਾ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਲਗਾਇਆ ਹੈ। ਉਸ ਵਿਚ ਪੈਨਸ਼ਨਰਜ ਵੱਧ ਚੜ ਕੇ ਯੋਗਦਾਨ ਪਾਉਣਗੇ। ਤਾਲਮੇਲ ਕਮੇਟੀ ਦੀਆਂ ਮੁੱਖ ਮੰਗਾਂ 2.59, ਪੁਰਾਣੀ ਪੈਨਸ਼ਨ ਬਹਾਲ, ਜੰਜੀਆਂ ਟੈਕਸ 200 ਰੁਪਏ ਰੱਦ ਕਰਨਾ ਸਮੇਤ ਹੋਰ ਮੰਗਾ ਹਨ। ਇਸ ਮੌਕੇ ਕੁਲਦੀਪ ਸਿੰਘ, ਮਨੋਹਰ ਲਾਲ, ਜਰਨੈਲ ਸਿੰਘ, ਜਗਦੀਸ਼ ਰਾਮ, ਗੁਰਮੀਤ ਰਾਮ, ਹਰਜਿੰਦਰ ਸਿੰਘ, ਐਮਪੀ ਸਿੰਘ, ਭਜਨ ਲਾਲ, ਦਰਸ਼ਨ ਦੇਵ, ਹਰਭਜਨ ਸਿੰਘ, ਰਾਮ ਨਾਥ ਅਤੇ ਸੋਹਣ ਸਿੰਘ ਵੀ ਹਾਜ਼ਰ ਸਨ।