ਡੇਂਗੂ ਤੇ ਵਾਰ ਮੁਹਿੰਮ ਤਹਿਤ ਕੀਤੀ ਚੈਕਿੰਗ ਡੇਂਗੂ ਤੇ ਵਾਰ ਮੁਹਿੰਮ ਤਹਿਤ ਕੀਤੀ ਚੈਕਿੰਗ
Publish Date: Tue, 17 Nov 2026 04:05 PM (IST)
Updated Date: Tue, 17 Nov 2026 04:06 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿਹਤ ਟੀਮਾਂ ਵੱਲੋਂ ਨਵਾਂਸ਼ਹਿਰ ਦੇ ਵੱਖ ਵੱਖ ਵਾਰਡਾਂ ਚ ਡੇਂਗੂ ਤੋਂ ਬਚਾਅ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਜਿਥੇ ਵੀ ਲਾਰਵਾ ਮਿਲਿਆ ਉਸ ਨੂੰ ਨਸ਼ਟ ਕੀਤਾ ਗਿਆ। ਸਿਹਤ ਅਫ਼ਸਰ ਜੋਗਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਿਸੇ ਵੀ ਮਰੀਜ ਨੂੰ ਬੁਖਾਰ, ਸਿਰ ਦਰਦ, ਉਲਟੀਆਂ ਜਾਂ ਬਲੀਡਿੰਗ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਮੁਫ਼ਤ ਚ ਬਲੱਡ ਟੈਸਟ ਕਰਵਾ ਕੇ ਮੁਫ਼ਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਿਥੇ ਵੀ ਸਾਫ ਪਾਣੀ ਖੜਦਾ ਹੈ ਉਥੇ ਡੇਂਗੂ, ਚਿਕਨਗੁਨੀਆ, ਮਲੇਰੀਆ ਬੁਖਾਰ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।।ਇਸ ਲਈ ਹਫਤੇ ਵਿਚ ਇਕ ਵਾਰ ਕੂਲਰ, ਫਰਿੱਜਾਂ, ਗਮਲਿਆਂ ਦੀ ਟਰੇਆਂ ਜਰੂਰ ਸਾਫ ਕਰੋ। ਇਸ ਮੌਕੇ ਨੇ ਡੇਂਗੂ, ਮਲੇਰੀਆ, ਚਿਕਨਗੁਨੀਆ ਬਾਰੇ ਸਿਹਤ ਸਿਖਿਆ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਜਾਂ ਉਬਾਲ ਕੇ ਪੀਣ ਦੀ ਸਿਹਤ ਸਿੱਖਿਆ ਦਿੱਤੀ। ਤਾਂ ਜੋ ਡਾਇਰੀਆ, ਪੀਲੀਆ, ਹੈਜਾ ਆਦਿ ਤੋਂ ਬਚਾਅ ਹੋ ਸਕੇ।।ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਦੇਣ ਲਈ ਦੱਸਿਆ। ਤਾਂ ਜੋ ਅਰਬਨ ਨਵਾਂਸ਼ਹਿਰ ਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਮੁਕਤ ਕਰ ਸਕੀਏ। ਇਸ ਮੌਕੇ ਇਨਸੈਕਟ ਕੁਲੈਕਟਰ ਮੰਗਪ੍ਰੀਤ ਸਿੰਘ, ਆਸ਼ਾ ਵਰਕਰਾਂ, ਬਰੀਡਿੰਗ ਚੈਕਰਾਂ ਅਤੇ ਹੋਰ ਸਾਰੇ ਸਟਾਫ ਨੇ ਸੰਪੂਰਨ ਸਹਿਯੋਗ ਦਿੱਤਾ।