ਖੰਭਾ ਤੋੜਦੀ ਇਨੋਵਾ ਦੁਕਾਨ 'ਚ ਵੜੀ, ਜਾਨੀ ਬਚਾਅ
ਬਿਜਲੀ ਦਾ ਖੰਭਾ ਤੋੜਦੀ ਇਨੋਵਾ ਕਾਰ ਕਰਿਆਨਾ ਦੀ ਦੁਕਾਨ 'ਚ ਵੱਡੀ
Publish Date: Wed, 25 Feb 2026 04:31 PM (IST)
Updated Date: Thu, 26 Feb 2026 04:04 AM (IST)
ਦੁਕਾਨਦਾਰ ਦਾ 50000 ਤੋਂ ਵੱਧ ਦਾ ਨੁਕਸਾਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਤੇ ਗੁਰਦੁਆਰਾ ਟਾਹਲੀ ਸਾਹਿਬ ਸਾਹਮਣੇ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਆ ਰਹੀ ਇਕ ਇਨੋਵਾ ਗੱਡੀ ਦੇ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨੂੰ ਤੋੜਣ ਉਪਰੰਤ ਦੁਕਾਨ ਦੇ ਬਾਹਰ ਲੱਗੀ ਸ਼ੈਡ ਨੂੰ ਤੋੜਦੇ ਹੋਏ ਦੁਕਾਨ ਦੇ ਸ਼ਟਰ ਨਾਲ ਟਕਰਾਈ ਹੈ। ਇਸ ਹਾਦਸੇ ਵਿਚ ਭਾਵੇਂ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਧਰ ਦੁਕਾਨਦਾਰ ਅਤੇ ਸਥਾਨਕ ਲੋਕਾਂ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਸੱਦ ਕੇ ਕਾਬੂ ਕੀਤੇ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਧਰ ਦੁਕਾਨਦਾਰ ਕਲਿਆਣ ਸਿੰਘ ਪੁੱਤਰ ਪਰਮ ਰਾਮ ਵਾਸੀ ਨਵਾਂਸ਼ਹਿਰ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਉਨ੍ਹਾਂ ਦਾ ਕਰੀਬ 50000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।