
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰ ਘਰ ਤਿਰੰਗਾ' ਦੀ ਮੁਹਿੰਮ ਨਾਲ ਆਜਾਦੀ ਦਿਵਸ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਐੱਨਐੱਸਐੱਸ ਅਤੇ ਐੱਨਸੀਸੀ ਵਿਭਾਗ ਵੱਲੋਂ ਆਜ਼ਾਦੀ ਦਿਵਸ ਬਹੁਤ ਹੀ ਉਤਸਾਹ ਅਤੇ ਦੇਸ਼ ਭਗਤੀ ਦੇ ਮਾਹੌਲ ਵਿਚ ਮਨਾਇਆ। ਵਲੰਟੀਅਰਜ਼ ਲਈ ਤਿਰੰਗਾ ਕੈਂਪ ਮੇਕਿੰਗ ਮੁਕਾਬਲੇਬਾਜ਼ੀ ਕਰਵਾਈ ਗਈ। ਇਸ ਮੌਕੇ ਲਗਭਗ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਡਾ. ਸੰਜੀਵ ਡਾਵਰ ਤੇ ਪ੍ਰੋ. ਨੀਰਜ ਕਟਾਰੀਆ ਵੱਲੋਂ ਕੀਤੀ ਗਈ।।ਪ੍ਰਤੀਯੋਗਿਤਾ ਵਿਚੋਂ ਰਾਧਿਕਾ ਬੀਐੱਸਸੀ ਆਈਟੀ ਸਮੈਸਟਰ ਤੀਜਾ ਨੇ ਪਹਿਲਾ ਸਥਾਨ, ਜੈਸਮੀਨ ਬੀਐੱਸਸੀ ਨਾਨ ਮੈਡੀਕਲ ਸਮੈਸਟਰ ਪਹਿਲਾ ਨੇ ਦੂਜਾ ਸਥਾਨ ਅਤੇ ਪਲਕ ਵਿੱਜ ਬੀਐੱਸਸੀ ਆਈਟੀ ਸਮੈਸਟਰ ਤੀਜਾ ਅਤੇ ਨਵਨੀਤ ਕੌਰ ਬੀਐੱਸਸੀ ਨਾਨ ਮੈਡੀਕਲ ਸਮੈਸਟਰ ਪੰਜਵਾਂ ਨੇ ਤੀਜਾ ਸਥਾਨ ਹਾਸਿਲ ਕੀਤਾ।।ਪ੍ਰਿੰ. ਡਾ. ਪੁਨੀਤ ਅਨੇਜਾ ਨੇ ਵਧਾਈ ਦਿੰਦੇ ਹੋਏ ਨੌਜਵਾਨ ਪੀੜੀ ਨੂੰ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਏਕਤਾ ਤੇ ਅਖੰਡਤਾ ਨਾਲ ਕੰਮ ਕਰਨਾ ਚਾਹੀਦਾ ਹੈ। ਐਨਐੱਸਐੱਸ।ਦੇ ਕੋਆਰਡੀਨੇਟਰ ਪ੍ਰੋ. ਰੋਬਿਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਦੇਸ਼ ਦਾ ਭਵਿੱਖ ਹੋ।ਇਸ ਲਈ ਸਖਤ ਮਿਹਨਤ ਕਰੋ, ਚੰਗੇ ਨਾਗਰਿਕ ਬਣੋ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਓ। ਪ੍ਰੋਗਰਾਮ ਦੌਰਾਨ ਡੀਨ ਅਕੈਡਮਿਕ ਡਾ. ਵਿਨੇ ਸੋਫਤ, ਡਾ. ਵਿਸ਼ਾਲ ਪਾਠਕ, ਪ੍ਰੋਗਰਾਮ ਅਫ਼ਸਰ ਪ੍ਰੋ. ਅਮਨਦੀਪ ਕੌਰ, ਐਨਸੀਸੀ ਦੇ ਕੋਆਰਡੀਨੇਟਰ ਡਾ. ਰਜਿੰਦਰ ਗੁਪਤਾ, ਐਸਕੇ ਪਾਠਕ, ਮੀਨਾਕਸ਼ੀ, ਰਾਜੂ ਅਤੇ ਕੁਲਵਿੰਦਰ ਹਾਜਰ ਸਨ।।ਪ੍ਰੋਗਰਾਮ ਦੇ ਅੰਤ ਵਿਚ ਰਾਸ਼ਟਰੀ ਗੀਤ ਤੋਂ ਬਾਅਦ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।