- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਠਲਾਵਾ ਵਿਖੇ ਗੁਰੂ ਕਿਰਪਾ ਕਾਰ ਵਾਸ਼ ਦਾ ਉਦਘਾਟਨ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਨਵੇਂ ਖੁੱਲ੍ਹੇ ਗੁਰੂ ਕਿਰਪਾ ਕਾਰ ਵਾਸ਼ ਪੱਦੀ ਮੱਟ ਵਾਲੀ ਰੋਡ ਪਠਲਾਵਾ ਦਾ ਉਦਘਾਟਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਸੇਵਾ ਸਿੰਘ ਵੱਲੋਂ ਗੁਰੂ ਕਿਰਪਾ ਕਾਰ ਵਾਸ਼ ਤੇ ਕੰਮ ਦੀ ਚੜ੍ਹਦੀ ਕਲ੍ਹਾ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ। ਸੰਸਥਾ ਦੇ ਵਿਤ ਸਕੱਤਰ ਤਰਸੇਮ ਪਠਲਾਵਾ ਵੱਲੋਂ ਲਗਾਇਆ ਇਹ ਗੁਰੂ ਕਿਰਪਾ ਕਾਰ ਵਾਸ਼ ਇਲਾਕੇ ਵਾਸਤੇ ਵਰਦਾਨ ਸਾਬਿਤ ਹੋਵੇਗਾ। ਇਸ ਕਾਰ ਵਾਸ਼ ਦੇ ਲੱਗਣ ਨਾਲ ਪਿੰਡ ਵਾਸੀਆਂ ਤੇ ਆਸ ਪਾਸ ਦੇ ਪਿੰਡਾਂ ਵਾਲਿਆਂ ਨੂੰ ਟਰੈਕਟਰ, ਕਾਰਾਂ ਤੇ ਵਾਈਕ ਆਦਿ ਵਾਸ਼ ਕਰਵਾਉਣ ਵਾਸਤੇ ਸ਼ਹਿਰ ਨਹੀਂ ਜਾਣਾ ਪਵੇਗਾ। ਇਸ ਮੌਕੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਪੂਰੀ ਟੀਮ ਵੱਲੋਂ ਤਰਸੇਮ ਪਠਲਾਵਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪਰਸਤ ਬਲਵੀਰ ਸਿੰਘ ਐਕਸ ਆਰਮੀ, ਸੰਦੀਪ ਕੁਮਾਰ ਗੌੜ, ਬਲਵੀਰ ਸਿੰਘ ਯੂਕੇ, ਮਾਸਟਰ ਤਰਲੋਚਨ ਸਿੰਘ, ਸੇਵਾ ਸਿੰਘ, ਕੈਪਟਨ ਜੋਗਾ ਸਿੰਘ, ਰਜਿੰਦਰ ਸਿੰਘ ਜਿੰਦਾ, ਮਾਸਟਰ ਰਮੇਸ਼ ਕੁਮਾਰ, ਸਤੀਸ਼ ਕੁਮਾਰ ਐਮਾਂ ਜੱਟਾਂ, ਜਰਨੈਲ ਸਿੰਘ ਜੈਲਾ, ਹਰਜੀਤ ਸਿੰਘ ਜੀਤਾ, ਡਾ. ਕੁਲਦੀਪ ਰਾਜ, ਪਰਵਿੰਦਰ ਸਿੰਘ ਪਿੰਦੀ, ਪਾਖਰ ਰਾਮ, ਗੁਰਦੇਵ ਰਾਮ, ਪ੍ਰਭਜੋਤ ਸ਼ੀਂਹਮਾਰ, ਪ੍ਰੈਸ ਸਕੱਤਰ ਜੀ ਚੰਨੀ ਪਠਲਾਵਾ, ਗੁਰਦੀਪ ਦੀਪ ਆਦਿ ਹਾਜ਼ਰ ਸਨ।