ਟਾਇਲਾਂ ਨਾਲ ਬਣੀ ਨਵੀਂ ਸੜਕ ਦਾ ਕੀਤਾ ਉਦਘਾਟਨ
ਟਾਇਲਾਂ ਨਾਲ ਬਣੀ ਨਵੀਂ ਸੜਕ ਦਾ ਕੀਤਾ ਉਦਘਾਟਨ
Publish Date: Wed, 07 Oct 2026 03:21 PM (IST)
Updated Date: Wed, 07 Oct 2026 03:23 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਜਾਡਲਾ ਦੇ ਵਾਰਡ ਨੰਬਰ 3 ਵਿਖੇ 5 ਲੱਖ ਦੀ ਲਾਗਤ ਨਾਲ ਬਣੀ ਨਵੀਂ ਟਾਇਲਾਂ ਵਾਲੀ ਸੜਕ ਦਾ ਉਦਘਾਟਨ ਚੇਅਰਮੈਨ ਬਲਾਕ ਸੰਮਤੀ ਨਵਾਂਸ਼ਹਿਰ ਹੰਸ ਰਾਜ ਅਤੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਗੇ ਤੋਂ ਜੋ ਵੀ ਕੰਮ ਹੋਵੇਗਾ ਉਸ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਗੋਬਰ ਗੈਸ ਪਲਾਂਟ ਜਾਡਲਾ ਵਿਚ ਲੱਗ ਰਿਹਾ ਹੈ, ਉਸ ਨਾਲ ਪ੍ਰਦੂਸ਼ਣ ਫੈਲੇਗਾ ਅਤੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਜਾਵੇਗਾ। ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵਧਣਗੀਆਂ। ਰਾਣਾ ਸੁਰੇਸ਼ ਕੁਮਾਰ ਨੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਚੇਅਰਮੈਨ ਹੰਸ ਰਾਜ ਬਲਾਕ ਸੰਮਤੀ ਚੇਅਰਮੈਨ ਦਾ ਧੰਨਵਾਦ ਕੀਤਾ। ਇਸ ਮੌਕੇ ਰਾਣਾ ਸੁਰੇਸ਼ ਕੁਮਾਰ ਸਾਬਕਾ ਸਰਪੰਚ, ਰਜਿੰਦਰ ਸਿੰਘ ਰਾਠੌਰ ਪੰਚ, ਵਿਕਰਮ ਸਿੰਘ, ਬੁੱਧ ਰਾਮ, ਕ੍ਰਿਸ਼ਨਾ ਦੇਵੀ, ਆਸ਼ਾ ਰਾਣੀ, ਬੁੱਧ ਰਾਮ ਰਾਣਾ, ਰਣਵੀਰ ਸਿੰਘ, ਸਰੂਪ ਰਾਮ ਪ੍ਰਧਾਨ ਰਵਿਦਾਸ ਗੁਰਦੁਆਰਾ ਕਮੇਟੀ, ਮਾ. ਨਿਰਮਲ ਸਿੰਘ ਭੱਟੀ, ਰਾਮ ਮੂਰਤੀ, ਰਾਜ ਕੁਮਾਰ, ਜਨਕ ਰਾਜ, ਹੁਸਨ ਲਾਲ, ਠੇਕੇਦਾਰ ਪ੍ਰੇਮ ਲਾਲ, ਗੁਰਮੇਲ ਰਾਮ, ਮਹਿੰਗਾ ਰਾਮ, ਸੁਰਜੀਤ ਰਾਮ ਅਤੇ ਹੋਰ ਹਾਜ਼ਰ ਸਨ।