- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀਆਂਸ ਪੇਪਰ ਮਿਲ੍ਹ ਬਣਾ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ-ਪ੍ਰਧਾਨ ਸੁਖਦੇਵ ਕਸਾਣਾ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸ਼੍ਰੀਆਂਸ ਪੇਪਰ ਮਿਲ ਬਣਾ ਦੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸੁਖਦੇਵ ਕਸਾਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਸੁਖਦੇਵ ਕਸਾਣਾ ਅਤੇ ਜਨਰਲ ਸਕੱਤਰ ਹਰੇ ਰਾਮ ਯਾਦਵ ਨੇ ਸਾਂਝੇ ਤੌਰ ’ਤੇ ਜਥੇਬੰਦੀ ਵਰਕਰਾਂ ਨੂੰ 6 ਸਤੰਬਰ ਨੂੰ ਜਲੰਧਰ ਵਿਖੇ ਸੀਟੂ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ਕਨਵੈਂਸ਼ਨ ਵਿਚ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਅਤੇ ਨਿੱਜੀਕਰਨ ਦੀ ਨੀਤੀਆਂ ਖ਼ਿਲਾਫ਼ ਘੱਟੋ ਘੱਟ ਉਜਰਤ ਦੇ ਵਾਧੇ ਲਈ, ਮਹਿੰਗਾਈ ਭੱਤਾ ਰਿਲੀਜ਼ ਕਰਵਾਉਣ ਲਈ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ, ਸਮੂਹ ਦਿਹਾੜੀਦਾਰ ਵਰਕਰ ਤੇ ਈਐੱਸਆਈ ਲਾਗੂ ਕਰਵਾਉਣ ਲਈ ਅਤੇ ਪਿਛਲੇ ਦਿਨੀਂ ਸ਼੍ਰੀਆਂਸ ਪੇਪਰ ਮਿੱਲ ਦੀ ਮੈਨੇਜਮੈਂਟ ਵਲੋਂ ਬਿਨਾਂ ਕਿਸੇ ਕਾਰਨ 6 ਦਿਨ ਲਈ ਫੈਕਟਰੀ ਬੰਦ ਕਰ ਕੇ ਵਰਕਰਾਂ ਦੀਆਂ ਤਨਖਾਹਾਂ ਤੇ ਰੋਕ ਲਗਾਉਣ ਤੇ ਫੈਕਟਰੀ ਮੈਨੇਜਮੈਂਟ ਦੇ ਵਤੀਰੇ ਖ਼ਿਲਾਫ਼ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ। ਜਿਸ ਦਾ ਸਬੂਤ ਪਿਛਲੇ ਦਿਨੀਂ 26 ਅਗਸਤ ਨੂੰ ਯੂਨੀਅਨ ਦੀਆਂ ਚੋਣਾਂ ਵਿੱਚ ਭਾਰੀ ਗਿਣਤੀ ਵਿੱਚ ਸਮਰਥਨ ਦੇ ਕੇ ਕੀਤੇ ਕੰਮਾਂ ਤੇ ਪ੍ਰਾਪਤੀਆਂ ’ਤੇ ਮੋਹਰ ਲਗਾ ਦਿੱਤੀ।