ਯੁੱਧ ਨਸ਼ਿਆਂ ਵਿਰੁੱਧ ਤਹਿਤ ਰਾਹੋਂ 'ਚ ਕੀਤੀ ਅਹਿਮ ਬੈਠਕ ਯੁੱਧ ਨਸ਼ਿਆਂ ਵਿਰੁੱਧ ਤਹਿਤ ਰਾਹੋਂ 'ਚ ਕੀਤੀ ਅਹਿਮ ਮੀਟਿੰਗ
Publish Date: Wed, 28 Oct 2026 06:19 PM (IST)
Updated Date: Wed, 28 Oct 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਦੇ ਭੁਵਨੇਸ਼ਵਰੀ ਮੰਦਰ ਨੇੜੇ ਦਿੱਲੀ ਗੇਟ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿਚ ਐੱਸਡੀਐਮ ਅਨਮਜੋਤ ਕੌਰ ਨੇ ਮੁੱਖ ਮਹਿਮਾਨ ਵੱਜੋਂ ਅਤੇ ਡੀਐੱਸਪੀ ਨਵਾਂਸ਼ਹਿਰ ਪੰਕਜ ਸ਼ਰਮਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਐੱਸਡੀਐਮ ਅਨਮਜੋਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿਓ। ਉਨ੍ਹਾਂ ਕਿਹਾ ਆਪਾਂ ਸਾਰੇ ਮਿਲ ਕੇ ਇਸ ਨਸ਼ੇ ਦੀ ਲਾਹਣਤ ਨੂੰ ਪੰਜਾਬ ਵਿਚੋਂ ਖਤਮ ਕਰੀਏ। ਨਸ਼ਾ ਵੇਚਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਪੰਕਜ ਸ਼ਰਮਾ ਨੇ ਕਿਹਾ ਕਿ ਪੁਲਿਸ ਤੁਹਾਡੇ ਸਹਿਯੋਗ ਲਈ ਤਿਆਰ ਹੈ, ਜਿੱਥੇ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ, ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਪੁਲਿਸ ਨਸ਼ਾ ਛੁਡਾਉਣ ਵਿਚ ਮੱਦਦ ਕਰੇਗੀ। ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਦਿਨੇਸ਼ ਸੂਰੀ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਰੋਗ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਸਮਝਾ ਕੇ ਤੇ ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦੀ ਨਸ਼ੇ ਦੀ ਆਦਤ ਛੁਡਾ ਸਕਦੇ ਹਾਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ ਟੋਨੀ, ਰਾਹੋਂ ਦੇ ਐਸਐਚਓ ਹੈਰੀ ਬੋਪਾਰਾਏ, ਸ਼ੇਰ ਸਿੰਘ ਸ਼ੇਰਾ, ਨਰਿੰਦਰ ਕੁਮਾਰ ਬਲਾਕ ਪ੍ਰਧਾਨ, ਮੀਡੀਆ ਇੰਚਾਰਜ ਬਲਵਿੰਦਰ ਸਿੰਘ, ਮਹਿਲਾ ਵਿੰਗ ਦੀ ਕੋਆਡੀਨੇਟਰ ਕੁਲਵਿੰਦਰ ਕੌਰ, ਗੀਤਾ ਦੇਵੀ, ਕੌਂਸਲਰ ਸਿਮਰਨ ਜੋਤ ਕੌਰ ਭਾਰਤੀ, ਨੰਬਰਦਾਰ ਵਿਮਲ ਕੁਮਾਰ ਸਾਬਕਾ ਕੌਂਸਲਰ, ਐਨਜੀਓ ਦੇ ਕਨਵੀਨਰ ਬਲਦੇਵ ਭਾਰਤੀ, ਓਟ ਸੈਂਟਰ ਰਾਹੋਂ ਤੋਂ ਹਰਪ੍ਰੀਤ ਸਿੰਘ, ਹਲਕਾ ਕੁਆਰਡੀਨੇਟਰ ਇੰਦਰਜੀਤ ਕੁਮਾਰ, ਰੋਹਿਤ ਚੋਪੜਾ, ਬਲਾਕ ਪ੍ਰਧਾਨ ਭਗਤ ਰਾਮ, ਕੌਂਸਲਰ ਮਹਿੰਦਰ ਸਿੰਘ ਸੰਧੂ, ਦਿਲਬਾਗ ਸਿੰਘ, ਜਗਦੀਪ ਸਿੰਘ, ਰਜੀਵ ਵਿਸਿਸਟ, ਸੁਰੇਸ਼ ਚੋਪੜਾ, ਪ੍ਰਦੀਪ ਕੁਮਾਰ ਬੰਗੜ, ਪੀਸੀ ਹੁਸਨ ਲਾਲ, ਝਲਮਲ ਸਿੰਘ, ਟੀਟੂ, ਜਸਪਾਲ ਆਦਿ ਹਾਜਰ ਸਨ।