- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਖੇਤੀਬਾੜੀ ਅਫਸਰ ਵੱਲੋਂ ਖਾਦਾਂ ਦੀ ਸਪਲਾਈ ਸੰਬੰਧੀ ਕੀਤੀ ਅਹਿਮ ਮੀਟਿੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲ੍ਹੇ ਅੰਦਰ ਹਾੜੀ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਸਪਲਾਈ ਕਰਨ, ਖਾਦਾਂ ਦੀ ਵੱਧ ਕੀਮਤ ਵਸੂਲੀ ਕਰਨ, ਕਾਲਾਬਾਜ਼ਾਰੀ ਅਤੇ ਖਾਦਾਂ ਨਾਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਦੇ ਮੰਤਵ ਨਾਲ ਮਾਰਕਫੈਡ, ਖਾਦ ਸਪਲਾਈ ਕੰਪਨੀ ਦੇ ਨੁਮਾਇੰਦੀਆਂ ਅਤੇ ਖਾਦ ਦੇ ਹੋਲ ਸੇਲਰ ਡੀਲਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਅੰਦਰ ਹੁਣ ਤੱਕ ਸਪਲਾਈ ਹੋਈ ਖਾਦ ਦਾ ਜਾਇਜਾ ਲਿਆ, ਕਿਉਂਕਿ ਪੰਜਾਬ ਸਰਕਾਰ ਵੱਲੋ ਖਾਦਾਂ ਦੀ 60 ਪ੍ਰਤੀਸ਼ਤ ਹਿੱਸਾ ਸਹਿਕਾਰੀ ਸਭਾਵਾਂ ਅਤੇ 40 ਪ੍ਰਤੀਸ਼ਤ ਪ੍ਰਾਇਵੇਟ ਖਾਦ ਵਿਕਰੇਤਾ ਨੂੰ ਸਪਲਾਈ ਹੁੰਦਾ ਹੈ।।ਮੀਟਿੰਗ ਵਿਚ ਹਾਜਰੀਨ ਨੁਮਾਇੰਦਿਆਂ ਵੱਲੋਂ ਆਪਣੇ-ਆਪਣੇ ਅਦਾਰਿਆਂ ਨਾਲ ਸੰਬੰਧਤ ਯੂਰੀਆ ਅਤੇ ਡੀਏਪੀ ਖਾਦ ਦੀ ਸਪਲਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਖਾਦਾਂ ਦੀ ਵੰਡ ਉਤੇ ਵਿਸੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉੁਨ੍ਹਾਂ ਵੱਲੋਂ ਸਖਤ ਹਦਾਇਤ ਜਾਰੀ ਕੀਤੀ ਗਈ ਕਿ ਖਾਦ ਦਾ ਡਿਸਪਲੇ ਸਟਾਕ ਬੋਰਡ ਰੋਜਾਨਾ ਮੈਨਟੇਨ ਕਰਨ, ਕਿਸਾਨਾਂ ਨੂੰ ਖਾਦ ਦੇ ਕੱਟੇ ਜਾਂਦੇ ਬਿੱਲ ਉਪਰ ਕਿਸਾਨਾਂ ਦਾ ਨਾਮ, ਪਿੰਡ ਦਾ ਨਾਮ, ਮੋਬਾਇਲ ਨੰਬਰ ਅਤੇ ਖਾਦ ਦੀ ਦਿੱਤੀ ਮਾਤਰਾ ਲਿਖਿਆ ਹੋਣਾ ਲਾਜਮੀ ਹੋਵੇ। ਇਸ ਮੌਕੇ ਡਾ. ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਗੁਰਜੀਤ ਸਿੰਘ ਏਰੀਆ ਮੈਨੇਜਰ ਇਫਕੋ, ਉਮੇਸ਼ ਕੁਮਾਰ ਏਰੀਆ ਮੈਨੇਜਰ ਚੰਬਲ ਫਰਟੀਲਾਈਜਰ, ਅੰਕੂਰ ਚੌਧਰੀ ਕਰਿਭਕੋ, ਨੁੰਕੁਲ ਦੇਵ ਦੁੱਗਲ, ਹੈਰੀ ਗੁਲਾਟੀ, ਰੋਹਿਤ ਕੁਮਾਰ, ਅਨਿਕੇਤ ਛਾਬਡਾ, ਗੁਰਪ੍ਰੀਤ ਸਿੰਘ, ਸੰਦੀਪ ਜੋਸ਼ੀ, ਮੁਖਤਿਆਰ ਸਿੰਘ, ਦੀਪੂ ਪਪਰਾਲਾ ਅਤੇ ਹਿਤੇਸ਼ ਸ਼ਰਮਾ ਆਦਿ ਹਾਜਰ ਸਨ।