2027 ਦੀਆਂ ਚੋਣਾਂ ਸਬੰਧੀ ਪ੍ਰਧਾਨ ਸੁਖਬੀਰ ਬਾਦਲ ਨਾਲ ਕੀਤੀਆਂ ਵਿਚਾਰਾਂ
2027 ਦੀਆਂ ਚੋਣਾਂ ਸਬੰਧੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਅਹਿਮ ਵਿਚਾਰਾਂ
Publish Date: Mon, 16 Feb 2026 04:24 PM (IST)
Updated Date: Tue, 17 Feb 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਨਵਾਂਸ਼ਹਿਰ ਦੇ ਅਕਾਲੀ ਵਰਕਰ ਅਤੇ ਅਹੁਦੇਦਾਰਾਂ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸਵ. ਰੇਸ਼ਮ ਸਿੰਘ ਥਿਆੜਾ ਦੇ ਪੁੱਤਰ ਜਥੇ. ਰਮਨਦੀਪ ਸਿੰਘ ਥਿਆੜਾ ਤੇ ਪੁੱਤਰੀ ਡਾ. ਗੁਰਪ੍ਰੀਤ ਕੌਰ ਥਿਆੜਾ ਸਮੇਤ ਹੋਰਨਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਲਕੇ ਨਵਾਂਸ਼ਹਿਰ ਦੀ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਕੀਤੀਆਂ ਅਤੇ ਜ਼ਮੀਨੀ ਪੱਧਰ ਦੀ ਮੌਜੂਦਾ ਸਥਿਤੀ ਬਾਰੇ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਥਿਆੜਾ ਵਰਗੇ ਉੱਚ ਕੋਟਿ ਵਿਦਵਾਨਾਂ ਨੂੰ ਨਵਾਂਸ਼ਹਿਰ ਤੋਂ ਬਤੌਰ ਉਮੀਦਵਾਰ ਐਲਾਨਣ ਦੀ ਮੰਗ ਵੀ ਕੀਤੀ ਗਈ। ਜਿਨਾਂ ਵੱਲੋਂ ਹਲਕੇ ਦੇ ਲੋਕਾਂ ਲਈ ਸਮਾਜਿਕ ਪੱਧਰ ’ਤੇ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਬਾਹਰੀ ਹਲਕੇ ਤੋਂ ਨਵਾਂਸ਼ਹਿਰ ਦੀ ਵਿਧਾਨ ਸਭਾ ਸੀਟ ਤੇ ਉਮੀਦਵਾਰ ਨਾ ਉਤਾਰਿਆ ਜਾਵੇ। ਕਿਉਂਕਿ ਅਜਿਹਾ ਉਮੀਦਵਾਰ ਵਰਕਰਾਂ ਦੀਆਂ ਆਸ਼ਾਵਾਂ ਅਤੇ ਉਮੀਦਾਂ ’ਤੇ ਖਰਾ ਨਹੀਂ ਉਤਰਦਾ। ਜਿਸ ਕਾਰਨ ਪਾਰਟੀ ਦਾ ਪੱਧਰ ਆਗੂਆਂ ਅਤੇ ਵਰਕਰਾਂ ਵਿਚ ਘੱਟਦਾ ਜਾ ਰਿਹਾ ਹੈ। ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਆਗੂਆਂ ਤੇ ਵਰਕਰਾਂ ਦੀ ਸੁਣੀ ਜਾਣੀ ਬਹੁਤ ਹੀ ਜ਼ਰੂਰੀ ਹੈ। ਤਾਂ ਜੋ ਸੂਬਾ ਪੰਜਾਬ ਦਾ ਵਿਕਾਸ ਮੁੜ ਲੀਹਾਂ ਤੇ ਆ ਸਕੇ। ਇਸ ਮੌਕੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਨਵਾਂਸ਼ਹਿਰ ਹਲਕੇ ਦਾ ਲੋਕਲ ਅਤੇ ਮਜ਼ਬੂਤ ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ਤਾਂ ਜੋ ਪਾਰਟੀ ਦੀ ਜਿੱਤ ਯਕੀਨੀ ਬਣ ਸਕੇ। ਪ੍ਰਧਾਨ ਨੇ ਪੂਰਨ ਵਿਸ਼ਵਾਸ ਦਿੱਤਾ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਵਰਕਰ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵਫਦ ਨੇ ਇਕਮੁੱਠ ਹੋ ਕੇ ਚਲਣ ਦਾ ਵਿਸ਼ਵਾਸ ਦਿੱਤਾ ਅਤੇ ਆਗਾਮੀ ਚੋਣਾਂ ਲਈ ਕਮਰ ਕੱਸੇ ਕੀਤੇ। ਇਸ ਮੌਕੇ ਅਕਾਲੀ ਆਗੂਆਂ ਚ ਸਾਬਕਾ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ, ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਪ੍ਰਧਾਨ ਦੋਆਬਾ ਜੋਨ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ, ਰਮਨਦੀਪ ਸਿੰਘ ਥਿਆੜਾ ਮੈਂਬਰ ਕੋਰ ਕਮੇਟੀ ਯੂਥ ਵਿੰਗ, ਜਥੇ. ਤਾਰਾ ਸਿੰਘ ਸ਼ੇਖੂਪੁਰ ਸਹਿ ਹਲਕਾ ਇੰਚਾਰਜ, ਕੁਲਦੀਪ ਰਾਮ, ਕਪਿਲ ਕਿਰਪਾਲ, ਨੋਨਾ ਪ੍ਰਧਾਨ, ਸ਼ਮਸ਼ੇਰ ਸਿੰਘ ਜਾਡਲਾ, ਬਿੱਟਾ ਸੱਭਰਵਾਲ, ਬਲਜੀਤ ਸਿੰਘ, ਅਮਰੀਕ ਸਿੰਘ ਸ਼ੇਖੂਪੁਰ ਆਦਿ ਹਾਜ਼ਰ ਸਨ।