- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੋਂ ਵਾਸੀ ਰਤਨ ਚੰਦ ਮੌਲਾ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਦੇ ਮੁਹੱਲਾ ਰੋਤਾ ’ਚ ਕਾਂਗਰਸ ਦੇ ਸੀਨੀਅਰ ਆਗੂ ਰਤਨ ਚੰਦ ਮੌਲਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਇਸ ਉਪਰੰਤ ਹਲਕਾ ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਰਤਨ ਚੰਦ ਮੌਲਾ ਇੱਕ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਜਿਹੜਾ ਹਮੇਸ਼ਾ ਪਾਰਟੀ ਦੀ ਮੋਹਰਲੀ ਕਤਾਰ ਵਿਚ ਖੜ੍ਹੇ ਹੁੰਦੇ ਸੀ। ਉਸ ਦੀ ਅਚਾਨਕ ਮੌਤ ਨਾਲ ਜਿੱਥੇ ਪਰਿਵਾਰਾਂ ਨੂੰ ਵੱਡਾ ਘਾਟਾ ਪਿਆ। ਉੱਥੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸੱਤਪਾਲ ਚੁੰਬਰ ਜੋ ਕਿ ਬੈਂਕ ਮੈਨੇਜਰ ਹਨ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਚੁੰਬਰ ਸਾਬਕਾ ਕੌਂਸਲਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਮਾਸਟਰ ਕਰਨੈਲ ਸਿੰਘ, ਧਰਮਪਾਲ ਬੰਗੜ, ਅਮਰਜੀਤ ਸਿੰਘ ਬਿੱਟਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ ਅਤੇ ਹੇਮੰਤ ਕੁਮਾਰ ਰਣਦੇਵ ਸਾਬਕਾ ਪ੍ਰਧਾਨ ਰਾਹੋਂ ਵੱਲੋਂ ਵੀ ਰਤਨ ਚੰਦ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਤਰਸੇਮ ਚੁੰਬਰ, ਚੌਧਰੀ ਹਰਬੰਸ ਲਾਲ ਗੁਜਰ, ਕੁਲਵੀਰ ਸਿੰਘ ਖੱਦਰ, ਦਵਿੰਦਰ ਕੁਮਾਰ ਜਾਂਗੜਾ ਕੌਂਸਲਰ, ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਰਜਿੰਦਰ ਕੁਮਾਰ ਟੋਨੀ, ਗੁਰਬਚਨ ਰਾਮ, ਵਰਿੰਦਰ ਕੁਮਾਰ ਕੌਂਸਲਰ, ਮਨਜੀਤ ਲਾਲ ਚੁੰਬਰ, ਕਾਮਰੇਡ ਜਸਵਿੰਦਰ ਲਾਲ, ਰਾਮ ਸਰੂਪ, ਮਾਸਟਰ ਛੋਟੂ ਰਾਮ ਅਤੇ ਮਾਸਟਰ ਕਰਨੈਲ ਸਿੰਘ ਡਿਪਟੀ ਡੀਈਓ, ਪਰਮਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਪੰਮੀ, ਧਰਮਪਾਲ ਬੰਗੜ, ਕਸ਼ਮੀਰ ਸਿੰਘ ਰਿਟਾਇਰਡ ਮੈਨੇਜਰ, ਸੁਰਜੀਤ ਰਾਮ, ਡਾ. ਗੁਰਨਾਮ ਸਿੰਘ ਸੈਣੀ, ਮੁਕੇਸ਼ ਬੋਬੀ, ਸੋਹਣ ਭੱਟੀ, ਡਾ. ਰਾਮਜੀ ਸਾਬਕਾ ਕੌਂਸਲਰ, ਸੋਮਾ ਦੇਵੀ, ਸ਼ੇਰ ਸਿੰਘ, ਅਕਵਿੰਦਰ ਕੌਰ, ਗੀਤਾ ਰਾਣੀ, ਮਨਜੀਤ ਕੌਰ, ਸੂਬੇਦਾਰ ਤਰਸੇਮ ਲਾਲ, ਮਾਸਟਰ ਮਹਿੰਦਰ ਪਾਲ, ਜਨਕ ਰਾਜ, ਭਾਈ ਰਜਿੰਦਰ ਸਿੰਘ ਹਾਜਰ ਸਨ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਅਤੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਲਖਵਿੰਦਰ ਸਿੰਘ ਲੱਖੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਜਲਵਾਹਾ ਵੱਲੋਂ ਸ਼ੋਕ ਸੰਦੇਸ਼ ਰਾਹੀਂ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ।