ਵਿਭਾਗ ਨੇ ਡੇਂਗੂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Publish Date: Wed, 25 Nov 2026 06:13 PM (IST)
Updated Date: Wed, 25 Nov 2026 06:13 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ.ਰਾਕੇਸ਼ ਪਾਲ ਤੇ ਸ਼ਿਆਮਾ ਵੇਦਾ ਜ਼ਿਲਾ ਐਪੀਡੀਮੋਲੌਜਿਸਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਟੀਮ ਜਿਸ ਵਿਚ ਜੋਗਿੰਦਰ ਪਾਲ ਹੈਲਥ ਇੰਸਪੈਕਟਰ ਅਤੇ ਬਰੀਡਿੰਗ ਚੈਕਰਾਂ ਵੱਲੋਂ ਅਰਬਨ ਏਰੀਏ ਨਵਾਂਸ਼ਹਿਰ ਚ ਡੇਂਗੂ ਸੰਬੰਧੀ ਗਤੀਵਿਧੀਆ ਦੌਰਾਨ ਗੁਰੂ ਤੇਗ ਬਹਾਦਰ ਨਗਰ ਵਿਚ ਜਾ ਕੇ ਡੇਂਗੂ ਦੇ ਲਾਰਵੇ ਸੰਬੰਧੀ ਸਿਹਤ ਸਿੱਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ ਸਾਫ਼ ਪਾਣੀ ਤੇ ਪੈਦਾ ਹੋਣ ਵਾਲੇ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਤੇ ਸਿਰ ਵਿਚ ਦਰਦ, ਜੋੜਾਂ-ਮਾਸ ਪੇਸ਼ੀਆਂ ਵਿਚ ਜਕੜਨ, ਉਲਟੀਆਂ ਆਉਣਾ ਅਤੇ ਸਰੀਰ ਤੇ ਲਾਲ ਦਾਣੇ ਹੋਣਾ ਡੇਂਗੂ ਦੇ ਸ਼ੁਰੂਆਤੀ ਸੰਕੇਤ ਹਨ। ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਕੂਲਰ, ਗਮਲੇ, ਫਰਿੱਜ ਦੀ ਟ੍ਰੇਆਂ ਅਤੇ ਛੱਤ ਤੇ ਪਏ ਵਾਧੂ ਬਰਤਨਾਂ ਦਾ ਪਾਣੀ ਖ਼ਾਲੀ ਕਰਕੇ ਸੁਕਾਓ। ਉਨ੍ਹਾਂ ਦੱਸਿਆ ਕਿ ਮੱਛਰ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀ ਕਰੀਮ ਜਾਂ ਜਾਲੀ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਤੋਂ ਬਾਅਦ ਦਰਦ ਨਿਵਾਰਕ ਦਵਾਈਆਂ ਨਾ ਖਾਓ, ਸਗੋਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿਚ ਮੁਫ਼ਤ ਜਾਂਚ ਕਰਵਾਓ।