- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਵਿੰਦਰ ਸਿੰਘ ਗੁੱਲਪੁਰ ਜ਼ਿਲ੍ਹਾ ਪ੍ਰਧਾਨ, ਅਮਿਤ ਕੁਮਾਰ ਤਹਿਸੀਲ ਬਲਾਚੌਰ ਪ੍ਰਧਾਨ ਨਿਯੁੱਕਤ

- ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਦਫਤਰ ’ਚ ਜ਼ਿਲ੍ਹੇ ਦੇ ਸਮੂਹ ਕਰਮਚਾਰੀਆਂ ਦੀ ਮੀਟਿੰਗ ਹੋਈ। ਜਥੇਬੰਦੀ ਦੇ ਮੀਡੀਆ ਸਲਾਹਕਾਰ ਰਾਜੇਸ ਭਾਟੀਆ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਇੰਪਲਾਈਜ਼ ਯੂਨੀਅਨ ਨੂੰ ਮੁੜ ਨਵੇ ਸਿਰੇ ਤੋਂ ਹੋਂਦ ਵਿਚ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਮੈਂਬਰਾਂ ਵੱਲੋਂ ਹਰਵਿੰਦਰ. ਸਿੰਘ ਗੁੱਲਪੁਰ ਨੂੰ ਸਰਵਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ। ਜਦਕਿ ਸਤਿੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਨਜਰੀਤ ਸਿੰਘ ਜਨਰਲ ਸਕੱਤਰ, ਹਰਮਨਦੀਪ ਚੇਅਰਮੈਨ, ਸਵਰਨਜੀਤ ਕੌਰ ਮੀਤ ਪ੍ਰਧਾਨ, ਮੁਕੇਸ਼ ਰਾਣੀ ਮੀਤ ਪ੍ਰਧਾਨ, ਜਸਕੀਰਤ ਸਿੰਘ ਦਫਤਰੀ ਸਕੱਤਰ, ਭਰਤ ਰਾਜ ਜੁਆਇੰਟ ਸਕੱਤਰ, ਪ੍ਰਦੀਪ ਕੁਮਾਰ ਮੁੱਖ ਸਲਾਹਕਾਰ, ਰੂਬੀਨ ਖਜ਼ਾਨਚੀ, ਸੰਦੀਪ ਸਿੰਘ ਮੁੱਖ ਬਲਾਰਾ, ਅਮਨਦੀਪ ਕਾਨੂੰਨੀ ਸਲਾਹਕਾਰ, ਬਿਕਰਮਜੀਤ ਸਿੰਘ ਕਾਨੂੰਨੀ ਸਲਾਹਕਾਰ, ਪਰਗ ਸਾਗਰ ਵਰਮਾ ਸਹਾਇਕ ਸਕੱਤਰ, ਤਰਸੇਮ ਸਿੰਘ ਸਹਾਇਕ ਸਕੱਤਰ, ਪਰਵਿੰਦਰ ਸਿੰਘ ਪ੍ਰੈੱਸ ਸਕੱਤਰ, ਰਾਜੇਸ ਕੁਮਾਰ ਪ੍ਰੈੱਸ ਸਕੱਤਰ, ਅਮਰੀਸ ਕੁਮਾਰ ਅਤੇ ਰਾਜੇਸ ਭਾਟੀਆ ਮੀਡੀਆ ਸਲਾਹਕਾਰ ਨਿਯੁੱਕਤ ਕੀਤੇ ਗਏ। ਜਦਕਿ ਤਹਿਸੀਲ ਬੰਗਾ ਤੋਂ ਗੁਰਜੀਤ ਸਿੰਘ ਪ੍ਰਧਾਨ ਅਤੇ ਤਹਿਸੀਲ ਬਲਾਚੌਰ ਤੋਂ ਅਮਿਤ ਕੁਮਾਰ ਪ੍ਰਧਾਨ, ਬਲਤੇਜ ਸਿੰਘ ਖਜਾਨਚੀ, ਇਸੇ ਤਰ੍ਹਾਂ ਤਹਿਸੀਲ ਨਵਾਂਸ਼ਹਿਰ ਤੋਂ ਰਾਕੇਸ਼ ਸਵਾਮੀ ਪ੍ਰਧਾਨ ਅਤੇ ਪ੍ਰਭਜੋਤ ਸਿੰਘ ਖਜਾਨਚੀ ਨਿਯੁੱਕਤ ਕੀਤੇ ਗਏ। ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਗੁੱਲਪੁਰ ਵਲੋਂ ਸਾਰੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਇਸ ਸਰਵਸੰਮਤੀ ਨਾਲ ਕੀਤੀ ਚੋਣ ਤੇ ਧੰਨਵਾਦ ਕੀਤਾ ਅਤੇ ਸਾਰੀਆਂ ਨੂੰ ਇੱਕਜੁਟ ਹੋ ਕੇ ਰਹਿਣ ਦੀ ਅਪੀਲ ਕੀਤੀ।