ਹਰਿੰਦਰ ਸਿੰਘ ਤੇ ਲਖਬੀਰ ਕੌਰ ਨੂੰ ਕੀਤਾ ਸਨਮਾਨਿਤ
ਹਰਿੰਦਰ ਸਿੰਘ ਬਡਵਾਲ ਅਤੇ ਲਖਬੀਰ ਕੌਰ ਬਡਵਾਲ ਨੂੰ ਕੀਤਾ ਸਨਮਾਨਿਤ
Publish Date: Wed, 11 Nov 2026 03:16 PM (IST)
Updated Date: Wed, 11 Nov 2026 03:18 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹੀਦ-ਏ-ਆਜਮ ਸ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਦੇ ਨਾਲ ਕੈਨੇਡਾ ਨਿਵਾਸੀ ਹਰਿੰਦਰ ਸਿੰਘ ਬਡਵਾਲ ਅਤੇ ਲਖਬੀਰ ਕੌਰ ਬਡਵਾਲ ਅਤੇ ਪਰਿਵਾਰਿਕ ਮੈਂਬਰਾਂ ਦੇ ਆਦਰਸ਼ ਸਕੂਲ ਖਟਕੜ ਕਲਾਂ ਵਿਚ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵੱਲੋਂ ਪੜ੍ਹਾਈ ਦਾ ਖਰਚਾ ਦੇਣ ਲਈ ਅਪਣਾਏ ਹੋਏ 15 ਅਨਾਥ ਬੱਚਿਆਂ ਨੂੰ ਮਿਲ ਕੇ ਆਸ਼ੀਰਵਾਦ ਦਿੰਦਿਆ ਮਨ ਲਾ ਕੇ ਪੜ੍ਹਾਈ ਕਰਨ ਤੇ ਗਲਤ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਬੱਚਿਆਂ ਦੀ ਇਸ ਸੈਸ਼ਨ ਦੀਆਂ ਫੀਸਾਂ ਦੀ ਤੀਸਰੀ ਕਿਸ਼ਤ ਵਾਸਤੇ 23,200 ਰੁਪਏ ਦਾ ਚੈੱਕ ਪ੍ਰਿਸੀਪਲ ਰੁਪਿੰਦਰ ਕੌਰ ਨੂੰ ਸੌਂਪਿਆ। ਮਨਜੀਤ ਕੌਰ ਬੋਲਾ ਨੇ ਸਕੂਲ ਸਟਾਫ ਨੂੰ ਦੱਸਿਆ ਕਿ ਇਨ੍ਹਾਂ ਨੇ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਉਂਡੇਸ਼ਨ ਦੀ ਇਮਾਰਤ ਬਣਾਉਣ ਸਮੇਂ 2 ਲੱਖ ਰੁਪਏ ਦਾ ਸਹਿਯੋਗ ਦਿੱਤਾ ਸੀ।।ਹੁਣ ਤੱਕ ਆਪਣੀ ਕਿਰਤ-ਕਮਾਈ ਚੋਂ ਦਸਵੰਧ ਕੱਢ ਕੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹੋਰ ਪ੍ਰੋਜੈਕਟਾਂ ਲਈ ਸਹਿਯੋਗ ਦਿੰਦੇ ਆ ਰਹੇ ਹਨ। ਸਕੂਲ ਸਟਾਫ ਅਤੇ ਪ੍ਰਿੰ. ਰੁਪਿੰਦਰ ਕੌਰ ਵੱਲੋਂ ਹਰਿੰਦਰ ਸਿੰਘ ਬਡਵਾਲ ਅਤੇ ਲਖਬੀਰ ਕੌਰ ਬਡਵਾਲ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਕੌਰ ਬੋਲਾ ਅਤੇ ਵਾਈਸ ਪ੍ਰਿੰਸੀਪਲ ਜਸਕਰਨ ਸਿੰਘ ਵੀ ਮੌਜੂਦ ਸਨ।