- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਲਐਮ ਗਰਲਜ਼ ਕਾਲਜ 'ਚ ਹੈਂਡਬਾਲ ਟੂਰਨਾਮੈਂਟ ਕਰਵਾਏ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਚੌਥੇ ਸੀਜ਼ਨ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ-2026 ਦਾ ਹੈਂਡਬਾਲ ਟੂਰਨਾਮੈਂਟ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਗੁਰਭਿੰਦਰ ਕੌਰ ਦੀ ਦੇਖ-ਰੇਖ ਕਰਵਾਇਆ ਗਿਆ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਡੀਐੱਸਓ ਵੰਦਨਾ ਚੌਹਾਨ ਸਨ। ਹੈਂਡਬਾਲ ਮੁਕਾਬਲੇ ਦੌਰਾਨ ਰੈਫਰੀ ਦੀ ਭੂਮਿਕਾ ਗੁਰਪ੍ਰੀਤ ਕੌਰ, ਦੇਸ ਰਾਜ ਅਤੇ ਰਮਨ ਕੁਮਾਰ ਨੇ ਨਿਭਾਈ। ਇਸ ਟੂਰਨਾਮੈਂਟ ਵਿਚ ਅੰਡਰ-14 ਬਲਾਕ ਨਵਾਂਸ਼ਹਿਰ (ਲੜਕੀਆਂ) ਸ਼ੌਰਯਾ ਸਕੂਲ ਰੁੜਕੀ ਕਲਾਂ ਪਹਿਲੇ ਸਥਾਨ ਤੇ ਅਤੇ ਅੰਡਰ-17 ਬਲਾਕ ਨਵਾਂਸ਼ਹਿਰ (ਲੜਕੀਆਂ) ਸਕੌਲਰ ਪਬਲਿਕ ਸਕੂਲ ਜਾਡਲਾ ਪਹਿਲੇ ਸਥਾਨ ਤੇ ਰਹੇ। ਬਲਾਕ ਨਵਾਂਸ਼ਹਿਰ ਅੰਡਰ-14 (ਲੜਕੇ) ਸ਼ੌਰਯਾ ਸਕੂਲ ਨਵਾਂਸ਼ਹਿਰ ਪਹਿਲੇ ਸਥਾਨ ਤੇ ਸਥਾਨ ਤੇ ਰਿਹਾ। ਅੰਡਰ-17 (ਲੜਕੇ) ਸਸਸ ਸਕੂਲ ਰੱਕੜਾਂ ਢਾਹਾਂ ਪਹਿਲੇ ਸਥਾਨ ’ਤੇ ਸਸਸ ਸਕੂਲ ਸਿੰਬਲ ਮਾਜਰਾ ਦੂਸਰੇ ਸਥਾਨ ਤੇ ਅਤੇ ਸਕੌਲਰ ਪਬਲਿਕ ਸਕੂਲ ਜਾਡਲਾ ਤੀਸਰੇ ਸਥਾਨ ਤੇ ਰਹੇ। ਅੰਡਰ-21 (ਲੜਕੀਆਂ) ਦੀ ਕੈਟਾਗਰੀ ਵਿਚ ਸਕੌਲਰ ਪਬਲਿਕ ਸਕੂਲ ਜਾਡਲਾ ਬਲਾਕ ਨਵਾਂਸ਼ਹਿਰ ਪਹਿਲੇ ਸਥਾਨ ਤੇ ਰਿਹਾ। ਅੰਡਰ-21 (ਲੜਕੇ) ਦੀ ਕੈਟਾਗਰੀ ਵਿਚ ਸ਼ੌਰਯਾ ਸਕੂਲ ਰੁੜਕੀ ਕਲਾਂ ਪਹਿਲੇ ਸਥਾਨ ’ਤੇ ਰਿਹਾ। ਇਸ ਦੌਰਾਨ ਡੀਐੱਸਓ ਵੰਦਨਾ ਚੌਹਾਨ, ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਅਤੇ ਸਪੋਰਟਸ ਕਮੇਟੀ ਦੇ ਮੈਂਬਰ ਨਿਵੇਦਿਤਾ ਤੇ ਡਾ. ਗੌਰੀ ਨੇ ਖਿਡਾਰੀਆਂ ਨੂੰ ਹੌਸਲਾ ਅਫ਼ਜ਼ਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਹਿੱਸਾ ਹਨ। ਜਿਸ ਨਾਲ ਇਨਸਾਨ ਸਰੀਰ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦਾ ਹੈ। ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਮੈਂਬਰ ਸ਼ਾਮਲ ਸਨ।