- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਪੀੜ੍ਹੀ ਨੂੰ 'ਮੋਬਾਈਲ ਦੀ ਥਾਂ ਕਿਤਾਬਾਂ ਫੜਾਓ'-ਇੰਜ. ਜਸਵੀਰ ਮੋਰੋਂ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ, ਪੁਸਤਕ ਸੱਭਿਆਚਾਰ ਸਿਰਜਣ ਦੇ ਉਦੇਸ਼ ਦੀ ਪੂਰਤੀ ਵਾਸਤੇ ਲਗਾਤਾਰ ਸਰਗਰਮੀਆਂ ਕਰ ਰਹੀ ਹੈ। ਪੰਜਾਬ ਦੀ ਇਹ ਸੰਸਥਾ ਜੋ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵੱਲੋਂ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ। ਜਿਸ ਵਾਸਤੇ ਵਿਵੇਕ ਵਿਕਾਸ ਲਹਿਰ ਵੱਲੋਂ 25 ਕਿਤਾਬਾਂ ਭੇਟ ਕੀਤੀਆਂ ਗਈਆਂ। ਇੰਜ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸੰਸਕਾਰ ਦੇਣੇ ਹਨ ਤਾਂ ਉਨ੍ਹਾਂ ਨੂੰ ਮੋਬਾਈਲ ਦੀ ਥਾਂ ਕਿਤਾਬ ਫੜਾਓ। ਕਿਤਾਬਾਂ ਰਾਹੀਂ ਮਹਾਨ ਲੋਕਾਂ ਦੇ ਜੀਵਨ ਪੜ੍ਹ ਕੇ ਸਾਰਥਿਕ ਜੀਵਨ ਜਿਊਣ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਮਦਨ ਲਾਲ ਜਨਾਗਲ, ਹਰਨੇਕ ਸਿੰਘ ਦੇਵਪੁਰੀ, ਹਰਨਾਮ ਸਿੰਘ ਡੱਲਾ, ਦਰਸ਼ਨ ਸਿੰਘ ਬਾਜਵਾ, ਕੁਲਵੰਤ ਕੋਟਲੀ, ਅਰਸ਼ਦੀਪ, ਚਮਨ ਲਾਲ ਚਣਕੋਆ, ਨਿਰਵੈਰ ਕੌਰ, ਸ਼ਮਸ਼ੇਰ ਸਿੰਘ ਸ਼ੇਰਪੁਰੀ, ਮੇਵਾ ਸਿੰਘ ਪੁਰਖਾਲੀ, ਕਿਰਪਾਲ ਸਿੰਘ, ਪ੍ਰਿੰ. ਹਰਚਰਨ ਸਿੰਘ, ਜੰਗ ਸਿੰਘ, ਆਰਐੱਸ ਮੱਲ, ਸੱਜਨ ਸਿੰਘ, ਪਾਲ ਸਿੰਘ ਘੇੜਾ, ਚਰਨ ਸਿੰਘ ਕੰਗ, ਨੇਤਰ ਸਿੰਘ ਮੁੱਤੋਂ, ਲੈਕ. ਜਸਵਿੰਦਰ ਕੌਰ, ਮੋਹਣ ਲਾਲ ਰਾਹੀ, ਕਾਮਰੇਡ ਯੋਗ ਰਾਜ, ਰਾਮ ਕਿਸ਼ਨ ਧੁਨਕੀਆ, ਲੇਖਕ ਸਰੂਪ ਸਿਆਲਵੀ, ਗੁਰਮੇਲ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਬਡਾਲਾ, ਸੁਖਵਿੰਦਰ ਸਿੰਘ, ਕਮਲਜੀਤ ਕੌਰ, ਕੁਲਬੀਰ ਕੌਰ, ਵਨੀਤਾ, ਯੱਸਵੀ, ਰਮੇਸ਼ ਕੁਮਾਰੀ, ਤੇਜਿੰਦਰ ਕੌਰ, ਰਾਜਵਿੰਦਰ ਕੌਰ, ਜਸਪਾਲ ਕੌਰ, ਦਲਜੀਤ ਕੌਰ, ਜਸਪਾਲ ਸਿੰਘ ਆਦਿ ਹਾਜ਼ਰ ਰਹੇ। ਹਰਨੇਕ ਸਿੰਘ ਦੇਵਪੁਰੀ ਨੇ ਸੰਸਥਾ ਦੇ ਇਸ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਰੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।