- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਮਿਸ਼ਨ ਸਕੂਲ ਨੇ ਇੰਟਰ ਸਕੂਲ ਅਥਲੈਟਿਕਸ ਮੀਟ 'ਚ ਜਿੱਤੇ 91 ਮੈਡਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹੋਣਹਾਰ ਅਥਲੈਟਿਕ ਖਿਡਾਰੀਆਂ ਨੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਇੰਟਰ ਸਕੂਲ ਅਥਲੈਟਿਕਸ ਮੀਟ 2026-27 ਸਕੂਲ ਜ਼ੋਨ-2 ਬੰਗਾ ਦੇ ਮੁਕਾਬਲਿਆਂ ਵਿਚ ਇਸ ਸਕੂਲ ਦੇ ਅਥਲੀਟਾਂ ਨੇ ਵੱਖ-ਵੱਖ ਈਵੈਂਟਾਂ ਵਿਚ ਕੁੱਲ 91 ਮੈਡਲ ਆਪਣੇ ਨਾਮ ਕਰਕੇ ਮੈਦਾਨ ਵਿਚ ਆਪਣੀ ਸਰਦਾਰੀ ਕਾਇਮ ਕੀਤੀ। ਪ੍ਰਿੰ. ਵਿਨੀਤਾ ਚੋਟ ਨੇ ਦੱਸਿਆ ਕਿ ਇਹ ਸਫ਼ਲਤਾ ਖਿਡਾਰੀਆਂ ਅਤੇ ਉਨ੍ਹਾਂ ਦੇ ਖੇਡ ਅਧਿਆਪਕਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਕੂਲ ਜ਼ੋਨ-2 ਮੁਕਾਬਲਿਆਂ ਵਿਚ ਸਕੂਲ ਦੇ ਅਥਲੀਟਾਂ ਨੇ 31 ਸੋਨੇ ਦੇ, 27 ਚਾਂਦੀ ਦੇ ਅਤੇ 33 ਕਾਂਸੀ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ