ਕਰਵਾ ਚੌਥ ਮੌਕੇ ਬਾਜ਼ਾਰ ’ਚ ਲਗੀਆਂ ਰੌਣਕਾਂ ਕਰਵਾ ਚੌਥ ਦੇ ਤਿਉਹਾਰ ਮੌਕੇ ਬਾਜ਼ਾਰ ਵਿਚ ਲਗੀ ਭਾਰੀ ਰੌਣਕ
Publish Date: Thu, 29 Oct 2026 04:31 PM (IST)
Updated Date: Thu, 29 Oct 2026 04:31 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਪਤੀ ਪਤਨੀ ਦੇ ਪਵਿਤਰ ਰਿਸ਼ਤੇ ਅਤੇ ਪਿਆਰ ਨੂੰ ਮਜਬੂਤ ਕਰਨ ਵਾਲਾ ਕਰਵਾ ਚੌਥ ਦੇ ਵਰਤਾਂ ਦੇ ਦੇ ਤਿਉਹਾਰ ਮੌਕੇ ਰਾਹੋਂ ਦੇ ਬਾਜ਼ਾਰ ਅਤੇ ਬੱਸ ਅੱਡੇ ਤੇ ਭਾਰੀ ਰਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਮਠਿਆਈਆਂ ਦੀਆਂ ਦੁਕਾਨਾਂ ਫਲ ਫਰੂਟ ਅਤੇ ਮਹਿੰਦੀ ਲਾਉਣ ਵਾਲੀਆਂ ਦੁਕਾਨਾਂ ਤੇ ਔਰਤਾਂ ਦਾ ਭਾਰੀ ਰਸ ਦੇਖਣ ਨੂੰ ਮਿਲਿਆ ਲੋਕਾਂ ਵੱਲੋਂ ਮਠਿਆਈਆਂ ਫਲ ਫਰੂਟ ਔਰਤਾਂ ਵੱਲੋਂ ਵੰਗਾਂ ਚੂੜੀਆਂ ਮਨਿਆਰੀ ਦਾ ਸਮਾਨ ਕੱਪੜਿਆਂ ਦੀ ਖਰੀਦੋ ਫਰੋਖਤ ਕੀਤੀ। ਇਸ ਮੌਕੇ ਔਰਤਾਂ ਵੱਲੋਂ ਹੱਥਾਂ ਤੇ ਮਹਿੰਦੀ ਲਗਵਾਈ। ਦੁਕਾਨਾਂ ਤੇ ਵੀ ਲੜਕੀਆਂ ਦਾ ਅਤੇ ਔਰਤਾਂ ਦਾ ਭਾਰੀ ਰਸ਼ ਦੇਖਣ ਨੂੰ ਮਿਲਿਆ। ਫਲ ਵਿਕਰੇਤਾ ਰਜਿੰਦਰ ਕੁਮਾਰ ਟੋਨੀ ਪ੍ਰਧਾਨ ਨੇ ਦੱਸਿਆ ਕਿ ਲੋਕਾਂ ਵੱਲੋਂ ਵਰਤਾਂ ਦੇ ਤਿਉਹਾਰ ਮੌਕੇ ਵੱਖ-ਵੱਖ ਤਰ੍ਹਾਂ ਦੀ ਫਲ ਨਾਰੀਅਲ ਅਤੇ ਹੋਰ ਖਾਣ ਪੀਣ ਦਾ ਸਮਾਨ ਖਰੀਦਿਆ। ਮਠਿਆਈ ਦੀਆਂ ਦੁਕਾਨਾਂ ਤੇ ਵੀ ਰਸ਼ ਦੇਖਣ ਨੂੰ ਮਿਲਿਆ। ਦੁਕਾਨਦਾਰਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਮਠਿਆਈ ਪਕੌੜੇ, ਜਲੇਬੀਆਂ, ਫੇਣੀਆਂ ਅਤੇ ਮੱਠੀਆਂ ਦੀ ਖੂਬ ਖਰੀਦੋ ਫਰੋਕਤ ਕੀਤੀ। ਇਸ ਮੌਕੇ ਟਰੈਫਿਕ ਪੁਲਿਸ ਇੰਚਾਰਜ ਗੁਰਮੇਲ ਸਿੰਘ ਮੀਲੂ, ਪੀਸੀ ਹੁਸਨ ਲਾਲ ਵੱਲੋਂ ਟਰੈਫਿਕ ਨੂੰ ਸੁਚਾਰੂ ਰੂਪ ਵਿਚ ਚਾਲੂ ਰੱਖਿਆ। ਜਾਡਲਾ ਟੀ ਪੁਆਇੰਟ ਅਤੇ ਬੱਸ ਅਡਾ ਰਾਹੋਂ ਵਿਖੇ ਪੁਲਿਸ ਥਾਣਾ ਰਾਹੋਂ ਦੇ ਐੱਸਐਚਓ ਹੈਰੀ ਬੋਪਾਰਾਏ ਦੀ ਪੁਲਿਸ ਟੀਮ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ।