650ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਰੱਤੇਵਾਲ ਵਿਖੇ ਭਰਵਾਂ ਸਵਾਗਤ ਸ਼ੋਭਾ ਯਾਤਰਾ ਦਾ ਰੱਤੇਵਾਲ ਪਹੁੰਚਣ ਤੇ ਭਰਵਾਂ ਸਵਾਗਤ
Publish Date: Mon, 23 Nov 2026 07:19 PM (IST)
Updated Date: Mon, 23 Nov 2026 07:22 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ। ਅੱਜ ਪਿੰਡ ਰੱਤੇਵਾਲ ਅੰਬੇਡਕਰ ਨਗਰ ਵਿਖੇ ਪਹੁੰਚੀ। ਜਿੱਥੇ ਸਮੂਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਤੇਵਾਲ ਦੇ ਮੈਂਬਰਾਂ ਨੇ ਦੱਸਿਆ ਕਿ ਖੁਰਾਲਗੜ੍ਹ ਸਾਹਿਬ ਤੋਂ ਸ਼ੋਭਾ ਯਾਤਰਾ ਪਿੰਡ ਰੱਤੇਵਾਲ ਅੰਬੇਡਕਰ ਨਗਰ ਵਿਖੇ ਪਹੁੰਚੀ ਹੈ। ਜਿਨ੍ਹਾਂ ਦਾ ਇੱਥੇ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ। ਸ਼ੋਭਾ ਯਾਤਰਾ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਸਰੂਪ ਅਤੇ ਪ੍ਰਜਲਿਤ ਜੋਤੀ ਸਭ ਤੋਂ ਅੱਗੇ ਚੱਲ ਰਹੇ ਸਨ। ਉਨ੍ਹਾਂ ਦੇ ਨਾਲ ਸੰਤ ਰਵਿੰਦਰ ਗਿਰੀ, ਸੰਤ ਦਲਬੀਰ ਗਿਰੀ, ਸੰਤ ਰਾਮ ਦਾਸ, ਸਤਵਿੰਦਰ ਸਿੰਘ ਬੇਦੀ, ਸੰਤ ਦਿਆਲ ਦਾਸ, ਜਗਦੀਸ਼ ਕਪਿਲ, ਰਣਦੀਪ ਕੌਸ਼ਲ, ਸੁਰਿੰਦਰ ਪਨੇਸਰ, ਪਲਵਿੰਦਰ ਸਿੰਘ ਲਾਲੀ, ਸੰਜੀਵ ਕੁਮਾਰ ਮਿੰਟੂ, ਪਰਮਜੀਤ ਰੱਤੇਵਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਇਸ ਸ਼ੋਭਾ ਯਾਤਰਾ ਵਿਚ ਰੱਤੇਵਾਲ ਅੰਬੇਡਕਰ ਪਹੁੰਚੀਆਂ। ਇੱਥੇ ਸੰਗਤ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ। ਸਮੂਹ ਸਾਧੂ ਸੰਤਾਂ ਵੱਲੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਇਸ ਤੋਂ ਬਾਅਦ ਪਿੰਡ ਕਾਠਗੜ੍ਹ ਤੋਂ ਹੁੰਦੇ ਹੋਏ ਦੇਰ ਸ਼ਾਮ ਬਲਾਚੌਰ ਪਹੁੰਚ ਕੇ ਅਰਾਮ ਕਰੇਗੀ। ਸਮੂਹ ਨਗਰ ਨਿਵਾਸੀਆਂ ਵੱਲੋਂ ਚਾਹ ਪਾਣੀ ਦੇ ਲੰਗਰ ਅਟੁੱਟ ਵਰਤਾਏ ਗਏ। ਰੱਤੇਵਾਲ ਦੀਆਂ ਸਮੂਹ ਸੰਗਤਾਂ ਵਿਚ ਸਰਪੰਚ ਅਨੀਤਾ ਰਾਣੀ, ਮਾਸਟਰ ਰਾਮ ਲੋਕ, ਬਾਬੂ ਤੀਰਥ ਰਾਮ, ਤਾਰਾ ਚੰਦ, ਰਾਮ ਕੁਮਾਰ, ਬਾਬਾ ਸਤਪਾਲ, ਹਰਬਿਲਾਸ, ਹਰਮੇਸ਼ ਲਾਲ, ਸੋਹਨ ਲਾਲ, ਜਗਨਨਾਥ, ਗਰੀਬ ਦਾਸ, ਮਲਕੀਤ ਚੰਦ, ਸੋਹਣ ਸਫਰੀ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਸ਼ੋਭਾ ਯਾਤਰਾ ਦੀ ਸੇਵਾ ਵਿਚ ਹਾਜ਼ਰ ਸਨ।