- ਸਨਮਾਨ ਯਾਤਰਾ ਨੇ ਧਾਰਿਆ ਜਨ ਅੰਦੋਲਨ ਦਾ ਰੂਪ : ਡਾ. ਅਵਤਾਰ ਸਿੰਘ ਕਰੀਮਪੁਰੀ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਨਮਾਨ ਨੂੰ ਸਮਰਪਿਤ ‘ਪ੍ਰਾਧੀਨਤਾ ਦਾ ਅੰਤ ਅਤੇ ਬੇਗ਼ਮਪੁਰੇ ਦਾ ਸੰਕਲਪ’ ਯਾਤਰਾ ਆਪਣੇ 11ਵੇਂ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਖੋਥੜਾਂ, ਜੰਡਾਲੀ, ਮੰਢਾਲੀ, ਬੁਰਜ਼ ਕੰਧਾਰੀ, ਚੱਕ ਮੰਡੇਰ, ਚੱਕ ਰਾਮੂ, ਭਰੋ ਮਜਾਰਾ, ਮੇਹਲੀ, ਬਹਿਰਾਮ, ਝੰਡੇਰਾਂ ਕਲਾਂ, ਝੰਡੇਰ ਖੁਰਦ, ਬੀਸਲਾ, ਮਜਾਰੀ ਤੋਂ ਹੁੰਦੀ ਹੋਈ ਬੰਗਾ ਪੁੱਜੀ ਜਿੱਥੇ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਯਾਤਰਾ ਦਾ ਸਵਾਗਤ ਕੀਤਾ। ਇਸ ਸਮੇਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਨਮਾਨ ਯਾਤਰਾ ਨੂੰ ਲੈ ਕੇ ਪਿੰਡ-ਪਿੰਡ ਸੰਗਤਾਂ ਵਿਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਤੀ ਸੰਗਤਾਂ ਦੇ ਮਨਾਂ ਵਿਚ ਅਥਾਹ ਸ਼ਰਧਾ ਅਤੇ ਸਤਿਕਾਰ ਹੈ। ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਬਰਾਬਰੀ, ਨਿਆਂ, ਆਜ਼ਾਦੀ, ਮਨੁੱਖੀ ਸਨਮਾਨ ਅਤੇ ਭਾਈਚਾਰੇ ਦਾ ਸੰਦੇਸ਼ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵੱਸਦਾ ਹੈ। ਇਸੇ ਕਰ ਕੇ ਯਾਤਰਾ ਨੂੰ ਹਰ ਪਿੰਡ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ ਇੱਕ ਨਵੀਂ ਸਮਾਜਿਕ ਚੇਤਨਾ ਦਾ ਪ੍ਰਤੀਕ ਬਣ ਰਿਹਾ ਹੈ। ਪ੍ਰਾਧੀਨਤਾ ਦਾ ਅੰਤ ਅਤੇ ਬੇਗ਼ਮਪੁਰੇ ਦਾ ਸੰਕਲਪ ਯਾਤਰਾ ਹੁਣ ਸਿਰਫ਼ ਇੱਕ ਯਾਤਰਾ ਨਹੀਂ ਰਹੀ, ਸਗੋਂ ਇੱਕ ਵਿਸ਼ਾਲ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ-ਛੋਹ ਪ੍ਰਾਪਤ ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਘਰ ਦੀ ਪਵਿੱਤਰ ਮਿੱਟੀ ਅੱਜ ਵੀ ਸਮੂਹ ਸੰਗਤਾਂ ਨੂੰ ਆਪਣੇ ਹੱਕਾਂ, ਸਨਮਾਨ ਅਤੇ ਨਿਆਂ ਲਈ ਲੋਕਤੰਤਰਿਕ ਢੰਗ ਨਾਲ ਆਵਾਜ਼ ਬੁਲੰਦ ਕਰਨ ਲਈ ਪੁਕਾਰ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ’ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਉਸੇ ਸਥਾਨ ’ਤੇ ਬਣਾਉਣ ਲਈ ਸਰਕਾਰ ਬਣਨ ਦੇ ਪਹਿਲੇ ਮਹੀਨੇ ਵਿਚ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਯਾਤਰਾ ਦੌਰਾਨ ਆਪਣੀ ਮਿਸ਼ਨਰੀ ਗਾਇਕੀ ਨਾਲ ਵਿੱਕੀ ਬਹਾਦਰ ਕੇ, ਐੱਸਐੱਸ ਆਜ਼ਾਦ, ਬਲਵਿੰਦਰ ਬਿੱਟੂ, ਰੂਪ ਲਾਲ ਧੀਰ, ਮਨੀ ਮਾਲਵਾ, ਰਜਨੀ ਠੱਕਰਵਾਲ, ਸੋਨੂੰ ਅੰਬੇਦਕਰ, ਰਾਮੇਸ਼ ਚੌਹਾਨ, ਦਵਿੰਦਰ ਰੂਹੀ ਅਤੇ ਕ੍ਰਿਸ਼ਨ ਹੀਉਂ ਹਾਜ਼ਰ ਸਨ। ਇਸ ਮੌਕੇ ਅਜੀਤ ਸਿੰਘ ਭੈਣੀ ਕੋਆਰਡੀਨੇਟਰ ਪੰਜਾਬ, ਅਮਰਜੀਤ ਸਿੰਘ ਝਲੂਰ, ਮੱਖਣ ਸਿੰਘ ਰੋਪੜ, ਭਜਨ ਸਿੰਘ ਬਜਹੇੜੀ, ਸਰਬਜੀਤ ਸਿੰਘ ਖੇੜੀ, ਐਡਵੋਕੇਟ ਨਵਰਾਜ ਸਿੰਘ, ਪ੍ਰਵੀਨ ਬੰਗਾ, ਹਰਬਲਾਸ ਬਸਰਾ, ਚਰਨਜੀਤ ਮੰਢਾਲੀ, ਮਲਕੀਤ ਮੰਢਾਲੀ, ਅਸ਼ੋਕ ਕੁਮਾਰ ਖੋਥੜਾ, ਮਨੋਹਰ ਕਮਾਮ, ਚਮਨ ਚਣਕੋਆ, ਡਾ. ਕਸ਼ਮੀਰ ਚੰਦ, ਜਸਵੰਤ ਰਾਏ, ਹਰਜਿੰਦਰ ਸਿੰਘ ਸੋਨੂੰ ਐਮਸੀ, ਗੁਰਦਿਆਲ ਬੋਧ ਐਨਆਰਆਈ, ਇੰਜ ਜਸਵੰਤ ਰਾਏ, ਇੰਜ. ਸੁਸ਼ੀਲ ਵਿਰਦੀ, ਕੁਲਦੀਪ, ਦਰਸ਼ਨ, ਤੀਰਥ ਕਲਸੀ, ਧਰਮਪਾਲ ਜੱਟਾਂ, ਰਾਮ ਲਾਲ, ਅਜੀਤ ਰਾਮ, ਕੁੰਦਨ ਰਾਜ, ਕੇਹਰ ਚੰਦ, ਪ੍ਰਕਾਸ਼ ਚੰਦ, ਡਾ. ਬੱਧਣ, ਗੁਰਦੇਵ ਕੌਰ, ਸੰਦੀਪ ਕੌਰ ਚੇਅਰਮੈਨ ਫਿਲੌਰ, ਰਵਿੰਦਰ ਮਹਿੰਮੀ, ਜਤਿੰਦਰ, ਪ੍ਰਦੀਪ ਜੱਸੀ, ਵਿਜੇ, ਐਡਵੋਕੇਟ ਰਾਜ ਮਹੇ, ਐਡਵੋਕੇਟ ਮੁਕੇਸ਼ ਬਾਲੀ, ਸਰਬਜੀਤ ਸਿੰਘ, ਅਵਤਾਰ ਚੰਦ ਹੀਉ, ਰਾਮੇਸ਼ ਸਿੰਘ, ਸੋਢੀ ਰਾਮ, ਪਿੰਡਾਂ ਤੋਂ ਸਰਪੰਚ, ਨੰਬਰਦਾਰ, ਪੰਚ ਅਤੇ ਪਿੰਡਾਂ ਦੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਵਿਚ ਹਾਜ਼ਰ ਸਨ।