ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਰਾਹੋਂ ਵਿਖੇ ਕੀਤਾ ਭਰਵਾਂ ਸਵਾਗਤ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਰਾਹੋਂ ਵਿਖੇ ਕੀਤਾ ਭਰਵਾਂ ਸਵਾਗਤ
Publish Date: Fri, 14 Aug 2026 06:18 PM (IST)
Updated Date: Fri, 14 Aug 2026 06:20 PM (IST)
- ਦਿੱਲੀ ਤੁਗਲਕਾਬਾਦ ਤੋਂ ਸ਼ੁਰੂ ਹੋਈ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਖੇਤਰਾਂ ਵਿਚ ਪਹੁੰਚੀ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰ ਦਾ ਸੰਕਲਪ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਰਾਹੋਂ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ। ਇਸ ਯਾਤਰਾ ਦੀ ਅਗਵਾਈ ਕਰ ਰਹੇ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਕੇਂਦਰੀ ਇੰਚਾਰਜ ਵਿਪਲ ਕੁਮਾਰ ਅਤੇ ਅਜੀਤ ਸਿੰਘ ਭੈਣੀ ਵੱਲੋਂ ਵੀ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਤੁਗਲਕਾਬਾਦ ਗੁਰੂ ਘਰ ਢਾਹ ਕੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਜੋ ਮਿੱਟੀ ਵਿਚ ਬਦਲਿਆ ਗਿਆ, ਉਸ ਜ਼ਖ਼ਮ ਅਤੇ ਮਿੱਟੀ ਦੇ ਸੰਦੇਸ਼ ਨੂੰ ਲੈ ਕੇ ਇਹ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ।।ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ‘ਸਮੱਗਰੀ ਅਤੇ ਮਿੱਟੀ ਦਾ ਇਹੋ ਸੰਦੇਸ਼ ਹੈ ਕਿ ਜਿਨ੍ਹਾਂ ਮੈਨੂੰ ਰੋਂਦਿਆ ਹੈ, ਮੈਂ ਉਹੀ ਮਿੱਟੀ ਬਣ ਕੇ ਗੁਰੂ ਰਵਿਦਾਸ ਸੰਕਲਪ ਰਾਹੀਂ ਇਨ੍ਹਾਂ ਜ਼ਾਲਮ ਸਰਕਾਰਾਂ ਨੂੰ ਢਹਿ-ਢੇਰੀ ਕਰਨ ਦਾ ਸੰਕਲਪ ਲੈਂਦੀ ਹਾਂ। ਡਾ. ਕਰੀਮਪੁਰੀ ਨੇ ਕਿਹਾ ਕਿ ਸ਼ਰਧਾ ਅਤੇ ਸੰਕਲਪ ਦੋਵਾਂ ਦਾ ਸੁਮੇਲ ਹੀ ਸਮਾਜ ਚ ਅਸਲ ਤਬਦੀਲੀ ਲਿਆ ਸਕਦਾ ਹੈ। ਪੰਜਾਬ ਸੰਭਾਲੋ ਮੁਹਿੰਮ ਦੇ ਨਾਲ-ਨਾਲ ਹਰ ਨਾਗਰਿਕ ਅਤੇ ਹਰ ਵਰਗ ਦੇ ਮਾਣ-ਸਨਮਾਨ ਦੀ ਰੱਖਿਆ ਲਈ‘ਮੈਨੂੰ ਵੀ ਬਰਾਬਰ ਸਥਾਨ ਦਿੱਤਾ ਜਾਵੇ ਦੇ ਸੰਦੇਸ਼ ਨੂੰ ਵੀ ਇਸ ਯਾਤਰਾ ਨਾਲ ਪੂਰੀ ਮਜ਼ਬੂਤੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਸੰਗਤ, ਪੰਜਾਬ ਹਿਤੈਸ਼ੀਆਂ ਅਤੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਸ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ‘ ਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਜ਼ੁਲਮ ਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ। ਉਨ੍ਹਾਂ ਪੰਜਾਬ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਯਾਤਰਾ ਵਿਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਦੀ ਚਰਨ ਛੋ ਮਿੱਟੀ ਨੂੰ ਸੀਸ ਝੁਕਾ ਕੇ ਤੁਗਲਕਾਬਾਦ ਦੇ ਗੁਰੂ ਘਰ, ਜਿੱਥੇ ਤੋੜਿਆ ਗਿਆ, ਉੱਥੇ ਹੀ ਬਣਾਉਣ ਦਾ ਸੰਕਲਪ ਲਿਆ ਜਾਵੇ ਅਤੇ ਗੁਰੂ ਘਰਾਂ ਨੂੰ ਤੋੜਨੇ ਵਾਲੀ ਭਾਜਪਾ ਤੇ‘ਆਪ‘ਅਤੇ ਚੁੱਪ ਰਹਿਣੇ ਵਾਲੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿੱਟੀ ਵਿਚ ਮਿਲਾਉਣ ਲਈ ਤਿਆਰੀ ਕੀਤੀ ਜਾਵੇ। ਇਸ ਮੌਕੇ ਬਸਪਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਰਸ਼ਪਾਲ ਮਹਾਲੋਂ, ਐਡਵੋਕੇਟ ਰਾਜਦੀਪ ਸਿੰਘ, ਰਾਹੋਂ ਸ਼ਹਿਰੀ ਪ੍ਰਧਾਨ ਮੁੱਖਤਿਆਰ ਸਿੰਘ, ਸ਼ਿੰਗਾਰਾ ਪ੍ਰਧਾਨ, ਨਗਰ ਕੌਂਸਲ ਰਾਹੋਂ ਦੇ ਬਸਪਾ ਦੇ ਵਾਇਸ ਪ੍ਰਧਾਨ ਮੋਹਣ ਲਾਲ, ਕੌਂਸਲਰ ਬਿਮਲ ਕੁਮਾਰ, ਕੌਂਸਲਰ ਮਨਜੀਤ ਚੂੰਬਰ, ਕੌਂਸਲਰ ਊਸ਼ਾ ਰਾਣੀ, ਲਖਵਿੰਦਰ ਸਰੋਆ, ਬਿਸ਼ਨ ਦਾਸ, ਹਰੀ ਰਾਮ, ਕਸ਼ਮੀਰ ਲਾਲ, ਬਿੱਲਾ, ਜਨਕ ਰਾਜ, ਸਰਬਜੀਤ ਸਿੰਘ, ਸਤਪਾਲ ਸਰੋਆ, ਲੱਖਾ ਸਰੋਆ, ਸੁਖਵਿੰਦਰ ਸਿੰਘ ਛੀਨਾ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਹਾਜ਼ਰ ਸਨ।