- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਭਾ ਯਾਤਰਾ ਦਾ ਰੱਤੇਵਾਲ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ। ਅੱਜ ਪਿੰਡ ਰੱਤੇਵਾਲ ਅੰਬੇਡਕਰ ਨਗਰ ਵਿਖੇ ਪਹੁੰਚੀ। ਜਿੱਥੇ ਸਮੂਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਤੇਵਾਲ ਦੇ ਮੈਂਬਰਾਂ ਨੇ ਦੱਸਿਆ ਕਿ ਖੁਰਾਲਗੜ੍ਹ ਸਾਹਿਬ ਤੋਂ ਸ਼ੋਭਾ ਯਾਤਰਾ ਪਿੰਡ ਰੱਤੇਵਾਲ ਅੰਬੇਡਕਰ ਨਗਰ ਵਿਖੇ ਪਹੁੰਚੀ ਹੈ। ਜਿਨ੍ਹਾਂ ਦਾ ਇੱਥੇ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ। ਸ਼ੋਭਾ ਯਾਤਰਾ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਸਰੂਪ ਅਤੇ ਪ੍ਰਜਲਿਤ ਜੋਤੀ ਸਭ ਤੋਂ ਅੱਗੇ ਚੱਲ ਰਹੇ ਸਨ। ਉਨ੍ਹਾਂ ਦੇ ਨਾਲ ਸੰਤ ਰਵਿੰਦਰ ਗਿਰੀ, ਸੰਤ ਦਲਬੀਰ ਗਿਰੀ, ਸੰਤ ਰਾਮ ਦਾਸ, ਸਤਵਿੰਦਰ ਸਿੰਘ ਬੇਦੀ, ਸੰਤ ਦਿਆਲ ਦਾਸ, ਜਗਦੀਸ਼ ਕਪਿਲ, ਰਣਦੀਪ ਕੌਸ਼ਲ, ਸੁਰਿੰਦਰ ਪਨੇਸਰ, ਪਲਵਿੰਦਰ ਸਿੰਘ ਲਾਲੀ, ਸੰਜੀਵ ਕੁਮਾਰ ਮਿੰਟੂ, ਪਰਮਜੀਤ ਰੱਤੇਵਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਇਸ ਸ਼ੋਭਾ ਯਾਤਰਾ ਵਿਚ ਰੱਤੇਵਾਲ ਅੰਬੇਡਕਰ ਪਹੁੰਚੀਆਂ।