ਬੂਥਗੜ੍ਹ ’ਚ ਪੰਡੋਰੀ ਦੇ ਕਾਂਵੜੀਆਂ ਦਾ ਕੀਤਾ ਭਰਵਾਂ ਸਵਾਗਤ
ਬੂਥਗੜ੍ਹ ਵਿਖੇ ਪੰਡੋਰੀ ਦੇ ਕਾਂਵੜੀਆਂ ਦਾ ਕੀਤਾ ਭਰਵਾਂ ਸਵਾਗਤ
Publish Date: Wed, 12 Aug 2026 04:11 PM (IST)
Updated Date: Wed, 12 Aug 2026 04:14 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ : ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਪਿੰਡ ਪੰਡੋਰੀ ਵੱਲ ਪੈਦਲ ਯਾਤਰਾ ਕਰ ਰਹੇ ਸ਼ਿਵ ਕਾਵੜੀਆਂ ਦਾ ਪਿੰਡ ਬੂਥਗੜ੍ਹ ਵਿਖੇ ਭਗਤੀ ਅਤੇ ਸ਼ਰਧਾ ਨਾਲ ਭਰਪੂਰ ਸਵਾਗਤ ਕੀਤਾ। ਪਿੰਡ ਪੰਡੋਰੀ ਦੇ ਕਾਵੜੀਏ ਭਗਤ ਗੁਰਚਰਨ ਪੰਡੋਰੀ ਦੀ ਸਰਪ੍ਰਸਤੀ ਹੇਠ ਕਾਵੜੀਏ ਲਗਾਤਾਰ 7 ਤਾਰੀਖ ਤੋਂ ਹਰਿਦੁਆਰ ਤੋਂ ਪੈਦਲ ਯਾਤਰਾ ਕਰਦੇ ਹੋਏ ਆਪਣੇ ਪਿੰਡ ਪੰਡੋਰੀ ਵੱਲ ਰਵਾਨਾ ਹੋਏ ਹਨ। ਪਿੰਡ ਬੂਥਗੜ੍ਹ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਸ਼ਿਵ ਭਗਤਾਂ ਵੱਲੋਂ ਕਾਵੜੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਗਤ ਨਿੱਕੂ ਨੇ ਕਿਹਾ ਕਿ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪੈਦਲ ਆਪਣੇ ਪਿੰਡ ਪਹੁੰਚਣਾ ਬਹੁਤ ਹੀ ਵੱਡੇ ਭਾਗਾਂ ਅਤੇ ਸ਼ਰਧਾ ਵਾਲੀ ਗੱਲ ਹੈ। ਕਾਵੜ ਯਾਤਰਾ ਭਗਤੀ, ਆਸਥਾ ਅਤੇ ਸਮਰਪਣ ਦਾ ਪ੍ਰਤੀਕ ਹੈ। ਇਸ ਮੌਕੇ ਮਾਸਟਰ ਰਾਮ ਕ੍ਰਿਸ਼ਨ, ਮਾਸਟਰ ਰਘਵੀਰ ਕਟਾਰੀਆ, ਰਾਕੇਸ਼ ਭੂੰਬਲਾ, ਹੈਪੀ ਸਤਵੀਰ ਸਰਪੰਚ, ਸੋਨੂੰ ਪ੍ਰਧਾਨ, ਨਰੇਸ਼ ਭੂੰਬਲਾ, ਚਰਨਜੀਤ ਚੰਨੀ, ਡਾ. ਅਸ਼ਵਨੀ, ਗੁਰਮੀਤ ਝੰਡੂਪੁਰ, ਕਾਲਾ, ਸੁੱਖਾ ਝੰਡੂਪੁਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਬੂਥਗੜ੍ਹ ਦੇ ਵਸਨੀਕ ਅਤੇ ਸ਼ਿਵ ਭਗਤ ਹਾਜ਼ਰ ਸਨ। ਸਾਰਿਆਂ ਨੇ ਕਾਵੜੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।