ਗੁਪਾਲ ਰਘਮੀ ਨੂੰ ਸੇਵਾਮੁਕਤੀ ’ਤੇ ਕੀਤਾ ਸਨਮਾਨਿਤ
ਗੁਪਾਲ ਰਘਮੀ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ
Publish Date: Wed, 02 Sep 2026 03:52 PM (IST)
Updated Date: Wed, 02 Sep 2026 03:55 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਖੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਚ ਕਾਲਜ ਦੇ ਸੇਵਾਦਾਰ ਗੁਪਾਲ ਰਘਮੀ ਦੀ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਵਿਨੋਦ ਭਾਰਦਵਾਜ, ਉਪ ਪ੍ਰਧਾਨ ਐੱਸਕੇ ਬਰੂਟਾ, ਸਕੱਤਰ ਸੁਸ਼ੀਲ ਪੁਰੀ ਖਾਸ ਤੌਰ ’ਤੇ ਹਾਜ਼ਰ ਹੋਏ। ਸਭ ਤੋਂ ਪਹਿਲਾਂ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਗੁਪਾਲ ਰਘਮੀ ਨੇ ਇਕ ਇਮਾਨਦਾਰ ਵਿਅਕਤੀ ਵਜੋਂ ਆਪਣਾ ਕੰਮ ਕੀਤਾ ਹੈ। ਕਾਲਜ ਸਕੱਤਰ ਸੁਸ਼ੀਲ ਪੁਰੀ ਨੇ ਕਿਹਾ ਕਿ ਗੁਪਾਲ ਰਘਮੀ ਨੇ 39 ਸਾਲ ਕਾਲਜ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਕਾਲਜ ਸਟਾਫ਼ ਵੱਲੋਂ ਵੀ ਗੁਪਾਲ ਰਘਮੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਵੱਲੋਂ ਗੁਪਾਲ ਰਘਮੀ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਇਸ ਮੌਕੇ ਡਾ. ਵਿਨੈ ਸੋਫਤ, ਸ਼੍ਰੀਕਾਂਤ ਪਾਠਕ, ਮੀਨਾਕਸ਼ੀ, ਕੁਲਵਿੰਦਰ, ਪੰਕਜ, ਰਾਜ ਕੁਮਾਰ, ਘਣਸ਼ਾਮ, ਮਨਬੋਦ, ਸੋਮ ਬਹਾਦਰ ਅਤੇ ਗੁਪਾਲ ਰਘਮੀ ਦੇ ਰਿਸ਼ਤੇਦਾਰ ਹਾਜ਼ਰ ਸਨ।