ਮੇਰੇ ਚਾਰੋਂ ਗਨਮੈਨ ਸੁਰੱਖਿਆ ਅਚਾਰੀਆ ਚੇਤਨਾਨੰਦ ਮਹਾਰਾਜ ਨੂੰ ਦਿਓ : ਗੜ੍ਹੀ
ਮੇਰੇ ਚਾਰੋਂ ਗਨਮੈਨ ਸੁਰੱਖਿਆ ਅਚਾਰੀਆ ਚੇਤਨਾਨੰਦ ਮਹਾਰਾਜ ਨੂੰ ਦਿਓ-ਜਸਵੀਰ ਗੜ੍ਹੀ
Publish Date: Thu, 12 Feb 2026 07:38 PM (IST)
Updated Date: Fri, 13 Feb 2026 04:12 AM (IST)

ਪੰਜਾਬ ਭਵਨ ਦੀ ਸਰਕਾਰੀ ਮੀਟਿੰਗ ਵਿੱਚ ਗੂੰਜਿਆ ਭੂਰੀਵਾਲੇ ਮੁਖੀ ਚੇਤਨਾਨੰਦ ਮਹਾਰਾਜ ਜੀ ਦਾ ਨਾਮ ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਪੰਜਾਬ ਸਰਕਾਰ ਦਾ ਅਹਿਮ ਸਥਾਨ ਮੁੱਖ ਸਕੱਤਰੇਤ ਫਤਿਹ ਮਿੰਨੀ ਸਕੱਤਰੇਤ ਤੋਂ ਬਾਅਦ ਪੰਜਾਬ ਭਵਨ ਹੈ, ਜਿੱਥੇ ਸਮੁੱਚੀ ਪੰਜਾਬ ਸਰਕਾਰ ਦੀਆਂ ਅਤੇ ਵੱਖ-ਵੱਖ ਭਾਗਾਂ ਦੀਆਂ ਸਰਕਾਰੀ ਮੀਟਿੰਗਾਂ ਅਤੇ ਪ੍ਰੈੱਸ ਕਾਨਫਰੰਸਾਂ ਸਰਕਾਰੀ ਅਫਸਰਾਂ ਦੀਆਂ ਅਗਵਾਹੀਆਂ ਵਿਚ ਹੁੰਦੀਆਂ ਹਨ। ਅਜਿਹੀ ਇੱਕ ਮੀਟਿੰਗ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਪੰਜਾਬ ਭਵਨ ਵਿੱਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਆਈਏਐੱਸ ਬਿਮੀ ਭੁੱਲਰ, ਆਈਐੱਸ ਕੁਲਵੰਤ ਸਿੰਘ, ਏਡੀਜੀਪੀ ਕੋਸਤੁਬ ਸ਼ਰਮਾ, ਏਆਈਜੀ ਗੌਤਮ ਸਿੰਘਲ, ਏਆਈਜੀ ਸੁਰਿੰਦਰਜੀਤ ਕੌਰ, ਪੀਸੀਐੱਸ ਨਯਨ ਜੱਸਲ, ਅੰਡਰ ਸੈਕਟਰੀ ਸਰੋਜ ਰਾਣੀ, ਕਮਿਸ਼ਨ ਦੇ ਮੈਂਬਰ ਅਤੇ ਅਫਸਰ ਹਾਜ਼ਰ ਸਨ। ਮੀਟਿੰਗ ਵਿਚ ਵਿਚਾਰੇ ਜਾ ਰਹੇ ਪੁਲਿਸ ਵਿਭਾਗ ਨਾਲ ਸਬੰਧਤ ਏਜੰਡਿਆਂ ਵਿਚ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਪਰੰਪਰਾ ਦੇ ਗੱਦੀਨਸ਼ੀਨ ਅਚਾਰੀਆ ਸ਼੍ਰੀ ਚੇਤਨਾਨੰਦ ਦਾ ਨਾਮ ਗੂੰਜਣ ਲੱਗਾ। ਏਡੀਜੀਪੀ ਕੋਸਤੂ ਸ਼ਰਮਾ ਜਦੋਂ ਆਪਣੀ ਰਿਪੋਰਟ ਪੇਸ਼ ਕਰ ਰਹੇ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਖੁਰਾਲਗੜ੍ਹ ਤਪ ਸਥਾਨ ਵਿਖੇ ਬਾਬਾ ਕੇਵਲ ਸਿੰਘ ਅਤੇ ਖੁਰਾਲਗੜ੍ਹ ਚਰਨ ਛੋਹ ਗੰਗਾ ਵਿਖੇ ਬਾਬਾ ਸੁਰਿੰਦਰ ਸਿੰਘ ਨੂੰ ਸੁਰੱਖਿਆ ਮੁਹਈਆ ਕਰਵਾ ਦਿੱਤੀ ਗਈ ਹੈ। ਰਕਬਾ ਧਾਮ ਲੁਧਿਆਣਾ ਅਤੇ ਝਾਂਡੀਆਂ ਧਾਮ ਰੋਪੜ ਜੋ ਕਿ ਭੂਰੀਵਾਲੇ ਸੰਪਰਦਾਏ ਨਾਲ ਸੰਬੰਧਿਤ ਸਥਾਨ ਹਨ, ਉੱਥੇ ਸੁਰਖਿਆ ਮੁਹਈਆਂ ਕਰਵਾ ਦਿੱਤੀ ਗਈ ਪਰ ਜਦੋਂ ਰਾਮ ਮੋਕਸ਼ ਧਾਮ ਖੁਰਦਾ ਟੱਪਰੀਆਂ ਅਤੇ ਮਹਾਰਾਜ ਸ੍ਰੀ ਅਚਾਰੀਆ ਚੇਤਨਾਨੰਦ ਦੀ ਸੁਰੱਖਿਆ ਦੇ ਸਬੰਧ ਵਿਚ ਰਿਪੋਰਟ ਮੰਗੀ ਗਈ ਤਾਂ ਏਡੀਜੀਪੀ ਕੋਸਤੂਬ ਸ਼ਰਮਾ ਦੀ ਰਿਪੋਰਟ ਆਨਾ-ਕਾਨੀ ਕਰਨ ਵਾਲੀ ਸੀ, ਜਿਸ ਦੇ ਚੇਅਰਮੈਨ ਨੇ ਲਗਾਤਾਰ ਏਡੀਜੀਪੀ ਕੋਸਤੂਬ ਸ਼ਰਮਾ ਨੂੰ ਘੇਰਿਆ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਜੋ ਕਿ ਬਲਾਚੌਰ ਇਲਾਕੇ ਨਾਲ ਸਬੰਧਤ ਹਨ, ਜਿਨ੍ਹਾਂ ਦੇ ਕੰਮ ਦੀਆਂ ਧੁੰਮਾਂ ਪੂਰੇ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਏਡੀਜੀਪੀ ਧਰਮ ਔਰ ਜਾਤ ਦੇ ਨਾਂ ’ਤੇ ਪਾੜਨ ਵਾਲਿਆਂ ਨੂੰ ਪੰਜਾਬ ਵਿਚ ਸੁਰੱਖਿਆ ਦਿੱਤੀ ਜਾ ਸਕਦੀ ਹੈ ਤਾਂ ਪ੍ਰੇਮ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਮਹਾਪੁਰਸ਼ਾਂ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ ਜਾ ਸਕਦੀ ? ਜਿਸ ਡੇਰੇ ਦੀ ਸੰਗਤ ਲੱਖ ਤੇ ਲਗਭਗ ਹੋਵੇ ਉੱਥੇ ਸੁਰੱਖਿਆ ਕਿਉਂ ਨਹੀਂ ਦਿੱਤੀ ਜਾ ਸਕਦੀ ? ਫਿਰ ਆਪਣੇ ਮੁੱਖ ਮੰਤਰੀਆਂ ਨੂੰ ਵੀ ਰੋਕੋ ਕਿ ਉਹ ਉੱਥੇ ਮੱਥਾ ਟੇਕਣ ਨਾ ਜਾਣ ? ਜਦੋਂ ਕੋਸਤੂਬ ਸ਼ਰਮਾ ਹਰ ਗੱਲ ਤੇ ਆਨਕਾਨੀ ਕਰ ਰਹੇ ਸੀ ਤਾਂ ਚੇਅਰਮੈਨ ਨੇ ਆਖਰੀ ਗੱਲ ਕੀਤੀ ਕਿ ਉਸ ਦੇ ਚਾਰੋਂ ਗਨਮੈਨ ਹਟਾ ਕੇ ਮਹਾਰਾਜ ਸ੍ਰੀ ਆਚਾਰੀਆ ਚੇਤਨਾਨੰਦ ਦੀ ਸੁਰੱਖਿਆ ਵਿਚ ਲਗਾ ਦਿੱਤੇ ਜਾਣ ਅਤੇ ਇਸ ਦੇ ਤੁਰੰਤ ਆਰਡਰਾਂ ਦੀ ਮੰਗ ਕੀਤੀ। ਜਿਸ ਤੇ ਮੀਟਿੰਗ ਵਿੱਚ ਡੈਡਲੋਕ ਦੀ ਸਥਿਤੀ ਪੈਦਾ ਹੋ ਗਈ। ਕੌਸਤੂਬ ਸ਼ਰਮਾ ਏਡੀਜੀਪੀ ਨੂੰ ਇਹ ਗੱਲ ਕਹਿ ਕੇ ਪਿੱਛੇ ਹਟਣਾ ਪਿਆ ਕਿ ਸਾਨੂੰ ਸਮਾਂ ਦਿਓ ਅਸੀਂ ਇੱਥੇ ਵਿਚਾਰ ਕਰਦੇ ਹਾਂ। ਗੜ੍ਹੀ, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸ਼ਰਧਾਵਾਨ ਸੇਵਕ ਦੀ ਤਰ੍ਹਾਂ ਮਹਾਰਾਜ ਚੇਤਨਾਨੰਦ ਤੇ ਭੂਰੀਵਾਲੀ ਗੁਰਗੱਦੀ ਪਰੰਪਰਾ ਦੀ ਸੰਗਤਾਂ ਦੀ ਸੇਵਾ ਵਿਚ ਲੱਗੇ ਹਨ। ਉਹ ਅੱਜ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਸੋਸ਼ਲ ਮੀਡੀਆ ਤੋਂ ਪ੍ਰਾਪਤ ਪੋਸਟਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਸੰਗਤਾਂ ਵਿਚ ਇਹ ਵੱਡੇ ਪੱਧਰ ਤੇ ਚਰਚਾ ਹੈ ਕਿ ਖੁਰਦਾਂ ਵਿਖੇ ਲੱਗਣ ਵਾਲਾ 66 ਕੇਵੀ ਬਿਜਲੀ ਘਰ ਦੀ ਫਾਈਲ ਦੀ ਰੋਜ਼ਾਨਾ ਪੜਤਾਲ ਚੇਅਰਮੈਨ ਵੱਲੋਂ ਕਰਕੇ ਸੇਵਾ ਦਾ ਜਸ ਖੱਟਿਆ ਗਿਆ, ਉੱਥੇ ਹੀ ਕਈ ਅਜਿਹੇ ਛੋਟੇ ਛੋਟੇ ਕੰਮ ਹਨ ਜਿਹੜੇ ਦੇ ਕੀਤੇ ਜਾਣ ਦੀ ਕਨਸੋਅ ਹੈ। ਹਾਲਾਂਕਿ ਗੜ੍ਹੀ ਬ੍ਰਹਮ ਆਸ਼ਰਮ ਹਰਿਦੁਆਰ ਅਤੇ ਮਹਾਰਾਜ ਬ੍ਰਹਮਾਨੰਦ ਦੇ ਪਰਿਵਾਰ ਨੂੰ ਮਿਲਣ ਲਈ ਉੱਤਰਾਖੰਡ ਦੇ ਪੀਰਮਦਾਰਾ ਪਿੰਡ ਤੱਕ ਵੀ ਜਾਕੇ ਮਹਾਰਾਜ ਬ੍ਰਹਮਾਨੰਦ ਦੇ ਬੇਟੇ ਅਤੇ ਪਰਿਵਾਰ ਐਡਵੋਕੇਟ ਭਗਵਾਨ ਦਾਸ ਦਾ ਅਸ਼ੀਰਵਾਦ ਵੀ ਲੈ ਚੁੱਕੇ ਹਨ। ਫੇਸਬੁਕ ਰਿਪੋਰਟਾਂ ਦੇ ਅਧਾਰ ਤੇ ਦੱਸਿਆ ਜਾ ਸਕਦਾ ਹੈ ਕਿ ਨਵੇਂ ਸਾਲ 2026 ਦਾ ਪਹਿਲਾ ਦਿਨ 1 ਜਨਵਰੀ ਨੂੰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਰਕਬਾ ਧਾਮ ਮਹਾਰਾਜ ਸ੍ਰੀ ਚੇਤਨਾਨੰਦ ਤੋਂ ਅਸ਼ੀਰਵਾਦ ਲੈਣ ਲਈ ਪੁੱਜੇ ਸਨ ਅਤੇ ਲਗਾਤਾਰ ਸ਼ਰਧਾਲੂ ਦੀ ਤਰ੍ਹਾਂ ਬੈਠ ਕੇ ਸਤਸੰਗ ਸੁਣਦੇ ਰਹਿੰਦੇ ਹਨ।