
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰ ਅਤੇ ਐਕਟਿਵਾ ਦੀ ਟੱਕਰ ਵਿਚ ਇਕ ਲੜਕੀ ਮਾਮੂਲੀ ਜ਼ਖਮੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੰਗਾ-ਫਗਵਾੜਾ ਮੁੱਖ ਮਾਰਗ |ਤੇ ਪਿੰਡ ਬੀਸਲਾ ਲਾਗੇ ਇਕ ਕਾਰ ਅਤੇ ਐਕਟਿਵਾ ਸਕੂਟਰੀ ਦੀ ਟੱਕਰ ਵਿਚ ਇੱਕ ਲੜਕੀ ਮਾਮੂਲੀ ਜ਼ਖ਼ਮੀ ਹੋ ਗਈ ਹੈ। ਕਾਰ ਚਾਲਕ ਅਮਨਦੀਪ ਰਾਏ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਪਿੰਡ ਮੇਹਲੀ ਲਾਗੇ ਆਪਣੀ ਨਵੀਂ ਕਾਰ ਵਿਚ ਲੈਣ ਜਾ ਰਿਹਾ ਸੀ ਕਿ ਪਿੰਡ ਢਾਹਾਂ ਕਲੇਰਾਂ ਲਾਗੇ ਇਕ ਐਕਟਿਵਾ ਸਵਾਰ ਲੜਕੀ, ਜੋ ਕਿ ਪਹਿਲਾਂ ਸੜਕ ਕਿਨਾਰੇ ਖੜ੍ਹੀ ਸੀ ਅਚਾਨਕ ਆਪਣੀ ਸਕੂਟਰੀ ਲੈ ਕੇ ਤੁਰ ਪਈ। ਉਸ ਨੂੰ ਬਚਾਉਂਦਿਆਂ ਪਹਿਲਾਂ ਕਾਰ ਡਿਵਾਈਡਰ ਵਿਚ ਵੱਡੀ ਅਤੇ ਫਿਰ ਕਾਰ ਸੜਕ ਕਿਨਾਰੇ ਦਰੱਖਤਾਂ ’ਚ ਵੱਜ ਕੇ ਰੁਕ ਗਈ। ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਲੈਣ ਲਈ ਪਿੰਡ ਮੇਹਲੀ ਵੱਲ ਜਾ ਰਿਹਾ ਸੀ ਕਿ ਇਹ ਭਾਣਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਲੜਕੀ ਨੂੰ ਇਲਾਜ ਲਈ ਲਿਜਾਇਆ ਗਿਆ ਹੈ। ਅਮਨਦੀਪ ਰਾਏ ਨੇ ਦੱਸਿਆ ਕਿ ਲੜਕੀ ਦੇ ਮਾਮੂਲੀ ਸੱਟਾਂ ਆਈਆਂ ਹਨ, ਜਦਕਿ ਸਕੂਟਰੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਉਧਰ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਪੁੱਛਗਿੱਛ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।