- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਦੀ ਨਵੀਂ ਕਮੇਟੀ ਚੁਣਨ ਲਈ ਆਮ ਇਜਲਾਸ 13 ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਦੀ ਚੁਣੀ ਜਾਣ ਵਾਲੀ ਨਵੀਂ ਕਮੇਟੀ ਲਈ ਆਮ ਇਜਲਾਸ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਪਰਸ਼ੋਤਮ ਸਿੰਘ ਲੱਲ, ਬਹਾਦਰ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸਿੰਘ ਛਿੰਦਾ, ਕਾਮਰੇਡ ਕੁਲਦੀਪ ਝਿੰਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਹਦਾਇਤ ਤੇ ਪਿੰਡ ਵਿਚ ਚੱਲ ਰਹੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਦਾ ਆਮ ਇਜਲਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2004 ਤੋਂ ਇਹ ਹਸਪਤਾਲ ਪਿੰਡ ਝਿੰਗੜਾ ਵਿਖੇ ਚੱਲ ਰਿਹਾ ਹੈ ਤੇ ਇੰਨੇ ਸਾਲਾਂ ਦੌਰਾਨ ਕੋਈ ਨਵੀਂ ਕਮੇਟੀ ਨਹੀਂ ਚੁਣੀ ਗਈ। ਜਦਕਿ ਪੰਜ ਸਾਲ ਬਾਅਦ ਨਵੀਂ ਕਮੇਟੀ ਚੁਣੀ ਜਾਂਦੀ ਹੈ। ਇਸ ਲਈ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਹਸਪਤਾਲ ਦੀ ਨਵੀਂ ਕਮੇਟੀ ਚੁਣਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਚੈਰੀਟੇਬਲ ਟਰੱਸਟ ਦੀ ਨਵੀਂ ਕਮੇਟੀ ਚੁਣਨ ਸੰਬੰਧੀ ਪਹਿਲਾਂ ਵੀ ਦੋ ਵਾਰ ਹਸਪਤਾਲ ਦੇ ਪ੍ਰਧਾਨ ਨੂੰ ਲੈ ਕੇ ਮੀਟਿੰਗ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਹੁਣ 13 ਨਵੰਬਰ ਨੂੰ ਹਸਪਤਾਲ ਵਿਖੇ ਪਿੰਡ ਵਾਸੀਆਂ ਸਾਹਮਣੇ ਆਮ ਇਜਲਾਸ ਦੌਰਾਨ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ।