ਆਰਕੇ ਆਰੀਆ ਕਾਲਜ ’ਚ ਜਨਰਲ ਅਸੈਂਬਲੀ ਕਰਵਾਈ ਆਰਕੇ ਆਰੀਆ ਕਾਲਜ 'ਚ ਜਨਰਲ ਅਸੈਂਬਲੀ ਦਾ ਆਯੋਜਨ
Publish Date: Wed, 12 Aug 2026 05:11 PM (IST)
Updated Date: Wed, 12 Aug 2026 05:11 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਖੇ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ ਜਨਰਲ ਅਸੈਂਬਲੀ ਦਾ ਆਯੋਜਨ ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਹੇਠ ਕੀਤਾ। ਜਿਸ ਦੌਰਾਨ ਉਨ੍ਹਾਂ ਨਵੇਂ ਆਏ ਵਿਦਿਆਰਥੀਆਂ ਨੂੰ ਜਿੱਥੇ ਜੀ ਆਇਆਂ ਕਿਹਾ, ਉਥੇ ਬੱਚਿਆਂ ਨੂੰ ਅਕਾਦਮਿਕ ਮਾਹੌਲ, ਸਪੋਰਟਸ ਖੇਤਰ, ਕਲਚਰਲ, ਐਨਐਸਐਸ, ਐਨਸੀਸੀ ਅਤੇ ਵੱਖ-ਵੱਖ ਭਲਾਈ ਤੇ ਸਕਾਲਰਸ਼ਿਪ ਸਕੀਮਾਂ ਬਾਰੇ ਕਾਲਜ ਦੇ ਵੱਖਰੇ-ਵੱਖਰੇ ਪ੍ਰੋਫੈਸਰਾਂ ਵੱਲੋਂ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਾਲਜ ਚ ਆਉਣ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।।ਉਪਰੰਤ ਡਾ. ਵਿਨੈ ਸੋਫਤ ਡੀਨ ਅਕਾਦਮਿਕ ਨੇ ਕਾਲਜ ਵਿਚ ਪੜ੍ਹਾਈ ਦਾ ਮਾਹੌਲ ਬਣਾ ਕੇ ਰੱਖਣ, ਸਮੇਂ-ਸਮੇਂ ਤੇ ਬੱਚਿਆਂ ਦੇ ਲਏ ਜਾਂਦੇ ਟੈੱਸਟ, ਫਾਈਨਲ ਪ੍ਰੀਖਿਆਵਾਂ ਤੇ ਫੀਸਾਂ ਬਾਰੇ ਵਿਦਿਆਰਥੀਆਂ ਨਾਲ ਖੁੱਲ ਕੇ ਗੱਲ ਕੀਤੀ। ਉਪਰੰਤ ਪ੍ਰੋ. ਮਨੀਸ਼ ਮਾਨਕ ਡੀਨ ਸਪੋਰਟਸ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਯੂਨੀਵਰਸਿਟੀ ਵਿਚ ਹੋਣ ਵਾਲੇ ਟੂਰਨਾਮੈਂਟਾਂ ਸੰਬੰਧੀ ਵੀ ਜਾਣਕਾਰੀ ਦਿੱਤੀ। ਪ੍ਰੋ. ਕੇਵਲ ਕ੍ਰਿਸ਼ਨ ਵੈਲਫੇਅਰ ਸਟੂਡੈਂਟਸ ਨੇ ਕਾਲਜ ਚ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਰੋਬਿਨ ਕੁਮਾਰ ਐਨਐੱਸਐੱਸ ਇੰਚਾਰਜ ਨੇ ਬੱਚਿਆਂ ਨੂੰ ਐਨਸੀਸੀ ਤੇ ਐਨਐੱਸਐੱਸ ਬਾਰੇ ਜਾਣਕਾਰੀ ਦਿੱਤੀ।।ਡਾ. ਵਿਸ਼ਾਲ ਕਨਵੀਨਰ ਬੀਆਈਐੱਸ ਅਤੇ ਰੈਡ ਰਿਬਨ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਜਸਵੀਰ ਸਿੰਘ ਨੇ ਕਾਲਜ ਵਿਚ ਹੋਣ ਵਾਲੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਯੂਥ ਫੈਸਟੀਵਲਾਂ ਵਿਚ ਵਿਦਿਆਰਥੀਆਂ ਨੂੰ ਭਾਗ ਲੈ ਕੇ ਆਪਣੇ ਹੁਨਰ ਵਿਖਾਉਣ ਦਾ ਸੁਨੇਹਾ ਦਿੱਤਾ। ਪ੍ਰੋ. ਨਵਦੀਪ ਕੌਰ ਨੇ ਬੱਚਿਆਂ ਨੂੰ ਸੱਭਿਆਚਾਰ ਪ੍ਰੋਗਰਾਮ ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੁਨੇਹਾ ਦਿੱਤਾ। ਵਿਦਿਆਰਥੀਆਂ ਨੇ ਕਵਿਤਾ ਤੇ ਗੀਤ ਪੇਸ਼ ਕੀਤੇ। ਡਾ. ਰਜਿੰਦਰ ਕੁਮਾਰ ਗੁਪਤਾ ਨੇ ਅੰਤ ਵਿਚ ਐਨਸੀਸੀ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਐਨਸੀਸੀ ਜੁਆਇਨ ਕਰਨ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ ਅਤੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ।