ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ’ਤੇ ਕੀਤੀ ਗੇਟ ਰੈਲੀ
ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਤੇ ਕੀਤੀ ਗੇਟ ਰੈਲੀ
Publish Date: Thu, 12 Feb 2026 06:05 PM (IST)
Updated Date: Fri, 13 Feb 2026 04:06 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਯੂਨੀਅਨ ਬਰਾਂਚ ਬੰਗਾ ਵੱਲੋਂ ਟਿਊਬਲ ਨੰ:1 ਬੱਸ ਸਟੈਂਡ ਬੰਗਾ ਵਿਖੇ ਗੇਟ ਰੈਲੀ ਕੀਤੀ। ਇਹ ਗੇਟ ਰੈਲੀ ਪ੍ਰਧਾਨ ਬਲਵੀਰ ਸਿੰਘ ਦੀ ਪ੍ਰਧਾਨਗੀ ਵਿਚ ਕੀਤੀ ਗਈ। ਇਹ ਰੈਲੀ ਕੇਂਦਰੀ ਟਰੇਡ ਯੂਨੀਅਨ ਵੱਲੋਂ ਇੱਕ ਰੋਜ਼ ਹੜਤਾਲ ਦੇ ਸਮਰਥਨ ਅਤੇ ਇੱਕਮੁਠਤਾ ਪ੍ਰਗਟ ਕਰਨ ਲਈ ਕੀਤੀ। ਇਸ ਰੈਲੀ ਵਿਚ ਬਿਜਲੀ ਅਦਾਰੇ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਸਰਗਰਮ ਮੈਂਬਰਾਂ ਵੱਲੋਂ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਬਿਜਲੀ ਵਿਭਾਗ ਅਤੇ ਹੋਰ ਮਹਿਕਮਿਆ ਵਿਚ ਕੰਮ ਕਰਦੇ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ ਖਾਸ ਕਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਚ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਕਰਮਚਾਰੀ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਾਰੇ ਵਰਕਰ/ਕਰਮਚਾਰੀ ਤੁਰੰਤ ਮਹਿਕਮੇ ਨੂੰ ਵਿੱਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ। ਇਸ ਮੌਕੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਯੂਨੀਅਨ ਬਰਾਂਚ ਬੰਗਾ ਦੇ ਪ੍ਰਧਾਨ ਬਲਵੀਰ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਕੁਮਾਰ ਤੋਂ ਇਲਾਵਾ ਗੁਲਸ਼ਨ ਕੁਮਾਰ, ਆਜ਼ਾਦ ਸਿੰਘ, ਰੋਹਿਤ ਘਈ, ਮਨਦੀਪ ਕੁਮਾਰ, ਲੱਕੀ ਘਈ, ਅਸ਼ੀਸ਼ ਕੁਮਾਰ, ਮਨਦੀਪ ਕੁਮਾਰ, ਜੈ ਕੁਸ਼, ਰਾਜ ਕੁਮਾਰ, ਰਾਹੁਲ ਸਿੰਘ, ਸਤਨਾਮ ਸਿੰਘ, ਕਰਮਜੀਤ ਸਿੰਘ ਆਦਿ ਸਾਥੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਰੈਲੀ ਵਿਚ ਬਿਜਲੀ ਵਿਭਾਗ ਦੀਆਂ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ, ਜਿਸ ’ਚ ਟੀਐੱਸਯੂ ਦੇ ਆਗੂ ਨੰਦ ਲਾਲ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਪਾਵਰਕਾਮ ਐਂਡ ਟਰਾਸਕੋ ਯੂਨੀਅਨ ਮੰਡਲ ਬੰਗਾ ਦੇ ਆਗੂ ਵਿਨੋਦ ਕੁਮਾਰ, ਦਵਿੰਦਰ ਸਿੰਘ, ਜਗਦੀਸ਼ ਗੋਸਲ, ਜਸਵੀਰ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਆਗੂ ਜੀਤ ਰਾਮ ਨੇ ਸੰਬੋਧਨ ਕੀਤਾ। ਅਖੀਰ ਵਿਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਸਕੱਤਰ ਸੁਖਦੇਵ ਕੁਮਾਰ ਵੱਲੋਂ ਕੀਤਾ ਗਿਆ।