- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਫੀ ਟੂਰ ਮੌਕੇ ਔੜ ਦੀਆਂ ਹਾਕੀ ਦੀਆਂ ਟੀਮਾਂ ਵੱਲੋਂ ਖੇਡਿਆ ਫਰੈਂਡਲੀ ਮੈਚ

ਪੰਜਾਬ ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ-2026 ਦੇ ਟਰਾਫੀ ਟੂਰ ਦਾ ਅੱਜ ਜ਼ਿਲ੍ਹੇ ਅੰਦਰ ਪੁੱਜਣ ਤੇ ਆਈਟੀਆਈ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ ਕੀਤਾ। ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਅਤੇ ਸਟੇਟ ਜਾਇੰਟ ਸਕੱਤਰ ਸਤਨਾਮ ਜਲਾਲਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ, ਅਰਮਾਨਦੀਪ ਸਿੰਘ ਤਹਿਸੀਲਦਾਰ ਬਲਾਚੌਰ ਅਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।।ਸਤਨਾਮ ਜਲਾਲਪੁਰ ਨੇ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਜਲੰਧਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਹੋਣ ਵਾਲੇ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ-2026 ਦੀ ਮੇਜਬਾਨੀ ਕਰਨਾ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲੀ ਵਾਰ ਆਪਣੀ ਧਰਤੀ 'ਤੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਨਾਲ ਰਾਜ ਦੀ ਸਮਰਿਧ ਹਾਕੀ ਵਿਰਾਸਤ ਅਤੇ ਖੇਡ ਸੰਸਕ੍ਰਿਤੀ ਨੂੰ ਵੜਾਵਾ ਮਿਲੇਗਾ। ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਕਿਹਾ ਕਿ ਟ੍ਰਾਫੀ ਟੂਰ ਦਾ ਮੁੱਖ ਉਦੇਸ਼ ਨੌਜਵਾਨਾਂ ਅੰਦਰ ਹਾਕੀ ਪ੍ਰਤੀ ਰੁਚੀ ਅਤੇ ਉਤਸਾਹ ਨੂੰ ਪੈਦਾ ਕਰਨਾ ਹੈ। ਤਾਂ ਜੋ ਨੌਜਵਾਨ ਖੇਡ ਨਾਲ ਜੁੜ ਕੇ ਹਾਕੀ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰ ਸਕਣ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦੇ ਮੈਚਾਂ ਲਈ ਪ੍ਰਵੇਸ਼ ਮੁਫਤ ਰੱਖਿਆ ਹੈ ਤਾਂ ਜੋ ਖੇਡ ਪ੍ਰੇਮੀ ਮੈਚਾਂ ਦਾ ਆਨੰਦ ਲੈ ਸਕਣ।।ਉਨ੍ਹਾਂ ਕਿਹਾ ਕਿ ਅੱਜ ਟਰਾਫੀ ਟੂਰ ਮੌਕੇ ਔੜ ਦੀਆਂ ਟੀਮਾਂ ਦਰਮਿਆਨ ਫਰੈਂਡਲੀ ਹਾਕੀ ਮੈਚ ਕਰਵਾਇਆ। ਜਿਸ ਵਿਚ ਜੇਤੂ ਰਹੀ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਤੇ ਹਰਪ੍ਰੀਤ ਸਿੰਘ ਦੋਨੋਂ ਹਾਕੀ ਕੋਚ ਬਠਿੰਡਾ, ਗੁਰਸੇਵਕ ਐਥਲੈਟਿਕਸ ਕੋਚ ਬਠਿੰਡਾ, ਮਨਪ੍ਰੀਤ ਸਿੰਘ ਐਥਲੈਟਿਕਸ ਕੋਚ ਬਠਿੰਡਾ, ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਹਾਕੀ ਕੋਚ ਹੁਸ਼ਿਆਰਪੁਰ, ਜਸਵਿੰਦਰ ਸਿੰਘ ਫੁੱਟਬਾਲ ਕੋਚ, ਗੁਰਤੇਜ ਸਿੰਘ ਸੁਪਰਵਾਈਜ਼ਰ, ਕੁਲਜੀਤ ਹਾਕੀ ਕੋਚ, ਰਮਨਦੀਪ ਸਿੰਘ, ਸਤਬੀਰ ਸਿੰਘ, ਅਨਾਮਿਕਾ, ਰਾਧਾ, ਮਨਜਿੰਦਰ, ਨਵੀਨ, ਸ਼ੋਭਨਾ, ਮਨਪ੍ਰੀਤ, ਗੁਰਵਿੰਦਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।