- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਮੜੀ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਅੱਜ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ 1 ਅਕਤੂਬਰ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਸਵੇਰੇ 9 ਵਜੇ ਤੋਂ 3 ਵਜੇ ਤੱਕ ਚਮੜੀ ਰੋਗਾਂ ਦੇ ਵਿਭਾਗ ਵਿਚ ਲੱਗੇਗਾ। ਜਿਸ ਵਿਚ ਹਸਤਪਾਲ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਮਰੀਜ਼ਾਂ ਦੀ ਮੁਫਤ ਜਾਂਚ ਕਰਨਗੇ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਲੈਬ ਟੈਸਟਾਂ ਜਿਵੇਂ ਸੀਬੀਸੀ, ਐਲਐਫਟੀ, ਆਰਐਫਟੀ, ਵਾਇਰਲ ਮਾਰਕਰ, ਆਇਰਨ ਫੇਰੀਟਿਨ, ਵਿਟਾਮਿਨ ਬੀ-12, ਵਿਟਾਮਿਨ ਡੀ, ਫਾਸਟਿੰਗ ਥਾਇਰਾਇਡ ਪ੍ਰੋਫਾਈਲ ਅਤੇ ਸ਼ੂਗਰ ਦੇ ਟੈਸਟਾਂ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ। ਡਾ. ਕਰਨ ਛਾਬੜਾ ਨੇ ਦੱਸਿਆ ਕਿ ਕੈਂਪ ਵਿਚ ਚਮੜੀ ਦੀ ਐਲਰਜੀ, ਹਰ ਤਰ੍ਹਾਂ ਦੀ ਖਾਰਸ਼, ਫੰਗਲ ਇੰਨਫੈਕਸ਼ਨ, ਨਹੁੰਆਂ ਦੀਆਂ ਬਿਮਾਰੀਆਂ, ਫੁਲਵਹਿਰੀ (ਸਫੈਦ ਦਾਗ) ਦਾ ਇਲਾਜ, ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ ਫਿੰਸੀਆਂ, ਆਇਲੀ ਸਕਿਨ, ਚੰਬਲ, ਮੋਹਕੇ, ਸਿਰ ਦੇ ਵਾਲਾਂ ਦੇ ਝੜਨ ਦਾ ਇਲਾਜ, ਚਿਹਰੇ ਦੇ ਅਣਚਾਹੇ ਵਾਲਾਂ, ਸੱਟਾਂ ਦੇ ਨਿਸ਼ਾਨ, ਫੋੜੇ-ਫਿੰਸੀਆਂ, ਧੱਫ਼ੜਾਂ ਤੇ ਹਰ ਤਰ੍ਹਾਂ ਚਮੜੀ ਰੋਗਾਂ ਤੋਂ ਪੀੜ੍ਹਤ ਮਰੀਜ਼ਾਂ ਦਾ ਤਸੱਲੀਬਖਸ਼ ਚੈੱਕਅੱਪ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ, ਡਾ. ਕਰਨ ਛਾਬੜਾ ਐੱਮਡੀ, ਮਹਿੰਦਰ ਪਾਲ ਸਿੰਘ, ਦਵਿੰਦਰ ਕੌਰ ਹਾਜ਼ਰ ਹਨ।