ਮੀਰਪੁਰ ਜੱਟਾਂ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ
ਮੀਰਪੁਰ ਜੱਟਾਂ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Sun, 15 Feb 2026 05:05 PM (IST)
Updated Date: Mon, 16 Feb 2026 04:03 AM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਆਯੂਸ਼ ਕਮਿਸ਼ਨਰ ਪੰਜਾਬ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ, ਮੁਖੀ ਹੋਮਿਓਪੈਥੀ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਸਰਬਜੀਤ ਕੌਰ, ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਗੁਰਦਆਰਾ ਸਿੰਘ ਸਭਾ ਪਿੰਡ ਮੀਰਪੁਰ ਜੱਟਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਗੁਰਨਾਮ ਸਿੰਘ ਕਮੇਟੀ ਪ੍ਰਧਾਨ ਅਤੇ ਪੰਚਾਇਤ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ ਡਾ. ਰਜਨੀਸ਼ ਕੁਮਾਰ ਅਤੇ ਡਾ. ਜਯੋਤੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਆਯੁਰਵੇਦ ਦਵਾਈਆਂ ਦਿੱਤੀਆਂ। ਇਸ ਕੈਂਪ ਵਿਚ ਹੋਮਿਓਪੈਥੀ ਵਿਭਾਗ ਵੱਲੋਂ ਡਾ. ਹਰਦੀਪ ਸਿੰਘ ਅਤੇ ਡਾ. ਅਮਰਿੰਦਰ ਸਿੰਘ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸੇ ਮੌਕੇ ਜਗਰੂਪ ਸਿੰਘ ਅਤੇ ਰਜਨੀਸ਼ ਸ਼ਰਮਾ ਫਾਰਮਾਸਿਸਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਵੱਲੋਂ 458 ਅਤੇ ਹੋਮਿਓਪੈਥੀ ਵਿਭਾਗ ਵੱਲੋਂ 363 ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਇੰਚਾਰਜ ਡਾ. ਸ਼ੁਭਕਾਮਨਾ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਪਾਲ ਸਿੰਘ, ਜਸਵਿੰਦਰ ਸਿੰਘ, ਮੋਹਨ ਸਿੰਘ, ਸ਼ੀਸ਼ਨ ਸਿੰਘ, ਇਕਬਾਲ ਸਿੰਘ, ਵੀਰ ਸਿੰਘ, ਦੀਪਕ, ਵਿਨੈ ਆਦਿ ਪਤਵੰਤੇ ਹਾਜ਼ਰ ਸਨ।