ਪਨਿਆਲੀ ਕਲਾਂ ਵਿਖੇ ਅੱਖਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ ਪਨਿਆਲੀ ਕਲਾਂ ਵਿਖੇ ਅੱਖਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ
Publish Date: Sun, 27 Sep 2026 05:51 PM (IST)
Updated Date: Mon, 28 Sep 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਪਨਿਆਲੀ ਕਲਾਂ ਵਿਚ ਪੰਨੂੰ ਹਸਪਤਾਲ ਰੋਪੜ ਵੱਲੋਂ ਅੱਖਾਂ ਦਾ ਫਰੀ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ। ਜਿਸ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਫਰੀ ਦਵਾਈਆਂ ਦਿੱਤੀਆਂ।।ਇਸ ਮੈਡੀਕਲ ਕੈਂਪ ਦਾ ਉਦਘਾਟਨ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਕਟਾਰੀਆ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਜਸਵੀਰ ਸਿੰਘ ਘੁੰਮਣ ਵੀ ਹਾਜ਼ਰ ਸਨ। ਇਹ ਕੈਂਪ ਪੰਨੂੰ ਹਸਪਤਾਲ ਰੋਪੜ ਦੇ ਡਾਇਰੈਕਟਰ ਡਾ. ਕਮਲਜੀਤ ਸਿੰਘ ਪੰਨੂੰ ਦੀ ਦੇਖ ਰੇਖ ਹੇਠਾਂ ਡਾ. ਲਲਿਤ, ਡਾ. ਸੰਦੀਪ, ਡਾ. ਨਵਜੋਤ, ਡਾ. ਰਜੀਵ ਕੁਮਾਰ, ਡਾ. ਭਰਤ ਸਿੰਘ, ਨਰਸਿੰਗ ਸਟਾਫ਼ ਦੇ ਤਜਿੰਦਰ ਕੌਰ, ਰੀਨਾ ਰਾਣੀ, ਮਨਜੀਤ, ਅਮਨਦੀਪ ਅਤੇ ਪਰਵੀਨ ਸਮੂਹ ਸਟਾਫ ਡਾਕਟਰਾਂ ਦੀ ਟੀਮ ਨੇ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਅਤੇ ਲਗਭਗ 70 ਮਰੀਜ਼ਾਂ ਦੀਆਂ ਅੱਖਾਂ ਵਿਚ ਬਿਨਾਂ ਟੀਕਾ ਅਤੇ ਬਿਨਾਂ ਟਾਂਕੇ ਤੋਂ ਲੈਂਜ਼ ਪਾਉਣ ਲਈ ਨਾਮਜ਼ਦ ਕੀਤੇ। ਇਸ ਮੈਡੀਕਲ ਕੈਂਪ ਵਿਚ ਸ਼ੂਗਰ ਅਤੇ ਬੀਪੀ ਮੁਫ਼ਤ ਚੈੱਕ ਕੀਤੇ। ਇਸ ਕੈਂਪ ਵਿਚ ਭਾਰੀ ਗਿਣਤੀ ਵਿਚ ਲਾਗੇ ਦੇ ਪਿੰਡਾਂ ਦੇ ਜ਼ਰੂਰਤਮੰਦ ਮਰੀਜ਼ਾਂ ਨੇ ਲਾਹਾ ਲਿਆ। ਡਾ. ਕਮਲਜੀਤ ਪੰਨੂੰ ਨੇ ਦੱਸਿਆ ਕਿ ਇਸ ਕੈਂਪ ਨਾਲ ਜਿੱਥੇ ਆਰਥਿਕ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਮਿਲ ਜਾਂਦਾ ਹੈ, ਉੱਥੇ ਕਈ ਵਿਅਕਤੀ ਇਲਾਜ ਨਾ ਹੋਣ ਕਾਰਨ ਆਪਣੀਆਂ ਅੱਖਾਂ ਖੋ ਬੈਠਦੇ ਹਨ। ਇਸ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਤੱਕ ਸਸਤਾ ਅਤੇ ਵਧੀਆ ਇਲਾਜ ਪਹੁੰਚਾਉਣਾ ਹੈ। ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਸੰਜੀਵ ਚੇਚੀ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨੋਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਇਸ ਕੈਂਪ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦਾ ਸੰਦੇਸ਼ ਦਿੱਤਾ ਅਤੇ ਨਾਲ ਹੀ ਚੇਅਰਮੈਨ ਸੰਜੀਵ ਚੇਚੀ ਵੱਲੋਂ ਗ੍ਰਾਮ ਪੰਚਾਇਤ ਪਨਿਆਲੀ ਕਲਾਂ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਡੇਢ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਇਹ ਪੈਸਾ ਖਰਚਣ ਤੋਂ ਬਾਅਦ ਤੁਹਾਡੇ ਪਿੰਡ ਨੂੰ ਵੱਧ ਪੈਸਾ ਦੇਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਯੂਪੀਐੱਸਸੀ ਅਤੇ ਪੀਸੀਐੱਸ ਦੀ ਤਿਆਰੀ ਫਰੀ ਆਪਣੇ ਖਰਚੇ ਤੇ ਕਰਵਾਉਣ ਲਈ ਵੀ ਫ੍ਰੀ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੋ ਨੌਜਵਾਨ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਉਹ ਵਿਦਿਆਰਥੀ ਇਹ ਪ੍ਰੀਖਿਆ ਫਰੀ ਕੋਚਿੰਗ ਲੈ ਕੇ ਆਪਣ ਇਲਾਕੇ ਅਤੇ ਦੇਸ਼ ਦਾ ਨਾਮ ਉੱਚਾ ਕਰ ਸਕਦੇ ਹਨ। ਸਮੂਹ ਸੰਗਤਾਂ ਲਈ ਚਾਹ ਅਤੇ ਫਰੂਟ ਦਾ ਲੰਗਰ ਅਟੁੱਟ ਵਰਤਾਇਆ। ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਪੂਰਵਕ ਸੇਵਾ ਨਿਭਾਈ। ਇਸ ਮੌਕੇ ਸਰਪੰਚ ਅਵਤਾਰ ਸਿੰਘ, ਮੱਖਣ ਸਿੰਘ ਪੰਚ, ਹਰਨੇਕ ਸਿੰਘ ਪੰਚ, ਸੋਹਣ ਸਿੰਘ ਸਾਬਕਾ ਪੰਚ, ਪਾਖਰ ਸਿੰਘ ਫੌਜੀ, ਸਤਨਾਮ ਸਿੰਘ, ਹਰਭਜਨ ਸਿੰਘ, ਗੁਰਨਾਮ ਸਿੰਘ ਢਿੱਲੋਂ, ਅਮਨਦੀਪ ਸਿੰਘ ਘੋਲਾ, ਭੁਪਿੰਦਰ ਸਿੰਘ, ਸਾਬਕਾ ਸਰਪੰਚ ਸੰਗਤ ਸਿੰਘ, ਜਥੇਦਾਰ ਇਕਬਾਲ ਸਿੰਘ ਪਾਲੀ, ਕਸ਼ਮੀਰ ਸਿੰਘ, ਹੈਡ ਗ੍ਰੰਥੀ ਬਾਬਾ ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਪੰਛੀ, ਹਰਪ੍ਰੀਤ ਸਿੰਘ, ਜੋਰਾ ਸਿੰਘ, ਝਲਮਣਨ ਸਿੰਘ, ਅਮਨਦੀਪ ਸਿੰਘ, ਜੁਝਾਰ ਸਿੰਘ ਪੰਛੀ, ਹਰਨੇਕ ਸਿੰਘ, ਢਾਡੀ ਮਹਿੰਦਰ ਸਿੰਘ ਮਾਨ, ਸੰਤੋਖ ਸਿੰਘ ਤੋਸ਼ੀ ਨੇ ਆਈਆਂ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ।