ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ 26 ਨੂੰ
ਪਿੰਡ ਕਮਾਮ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ 26 ਨੂੰ
Publish Date: Thu, 22 Jan 2026 04:48 PM (IST)
Updated Date: Fri, 23 Jan 2026 04:04 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਪਿੰਡ ਕਮਾਮ ਵਿਖੇ ਪਹਿਲਾ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ 26 ਜਨਵਰੀ ਦਿਨ ਸੋਮਵਾਰ ਨੁੰ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਦਿਲਬਾਗ ਗੰਗੜ ਯੂਐੱਸਏ ਨੇ ਦੱਸਿਆ ਕਿ ਅੱਖਾਂ ਦਾ ਮੁਫਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਨੌਜਵਾਨ ਸਭਾ ਆਫ ਨਿਊਯਾਰਕ ਯੂਐੱਸਏ ਅਤੇ ਗੰਗੜ ਪਰਿਵਾਰ ਦੀ ਮੱਦਦ ਨਾਲ ਪਿੰਡ ਕਮਾਮ ਦੇ ਜੰਜ ਘਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਦੇਵ ਅਸ਼ੀਸ਼ ਸੇਠ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨਗੇ ਅਤੇ ਲੋੜਵੰਦ ਮਰੀਜਾਂ ਲਈ ਐਨਕਾਂ ਵੀ ਲਾਈਆਂ ਜਾਣਗੀਆਂ ਤੇ ਆਪ੍ਰੇਸ਼ਨ ਵੀ ਕੀਤੇ ਜਾਣਗੇ। ਮਰੀਜ਼ਾਂ ਲਈ ਚਾਹ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਤੇ ਇਹ ਕੈਂਪ ਠੀਕ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਲਗਾਤਾਰ ਚੱਲੇਗਾ। ਇਸ ਮੌਕੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਦਿਲਬਾਗ ਗੰਗੜ ਤੇ ਸਮੂਹ ਪਰਿਵਾਰ ਅਤੇ ਨਿਊਯਾਰਕ ਸਭਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਨੇ ਕਿਹਾ ਕਿ ਗੰਗੜ ਪਰਿਵਾਰ ਵੱਲੋਂ ਪਹਿਲਾ ਵੀ ਪਿੰਡ ਦੇ ਵਿਕਾਸ ਕਾਰਜਾਂ ’ਚ ਬਹੁਤ ਯੋਗਦਾਨ ਪਾਇਆ ਹੈ ਤੇ ਇਸ ਵਾਰ ਅੱਖਾਂ ਦਾ ਕੈਂਪ ਲਾਉਣਾ ਵੀ ਕਾਬਲੇ ਤਾਰੀਫ ਹੈ, ਕਿਉਂਕਿ ਅੱਖਾਂ ਨਾਲ ਹੀ ਜਹਾਨ ਹੈ। ਇਸ ਮੌਕੇ ਪਿੰਡ ਚਾਹਲ ਖੁਰਦ ਤੋਂ ਬਲਵਿੰਦਰ ਬਿੱਟਾ ਯੂਐੱਸਏ ਵੱਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਰਬਜੀਤ ਕੌਰ ਗੰਗੜ ਯੂਐੱਸਏ, ਨੰਬਰਦਾਰ ਰਣਜੀਤ ਗੰਗੜ ਤੇ ਪਿੰਡ ਵਾਸੀ ਹਾਜ਼ਰ ਸਨ।