ਕਰਨ ਹਸਪਤਾਲ ’ਚ ਹੱਡੀਆਂ ਦਾ ਮੁਫਤ ਜਾਂਚ ਕੈਂਪ ਲਾਇਆ
ਕਰਨ ਹਸਪਤਾਲ ਵਿਖੇ ਹੱਡੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ
Publish Date: Sun, 22 Feb 2026 04:59 PM (IST)
Updated Date: Mon, 23 Feb 2026 04:05 AM (IST)

ਬਿਮਾਰੀ ਦਾ ਪਤਾ ਲੱਗਦੇ ਹੀ ਮਾਹਰ ਡਾਕਟਰ ਦੀ ਸਲਾਹ ਜ਼ਰੂਰ ਲਓ : ਡਾ. ਬਖਸ਼ੀਸ਼ ਸਿੰਘ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਕਰਨ ਹਸਪਤਾਲ ਅਤੇ ਮੈਟਰਨਿਟੀ ਹੋਮ ਹੀਉਂ ਰੋਡ ਬੰਗਾ ਵਿਖੇ ਹੱਡੀਆਂ ਦੀ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਹੱਡੀਆਂ ਵਿਚ ਕੈਲਸ਼ੀਅਮ ਦੀ ਮਾਤਰਾ ਚੈੱਕ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਰੀਜ਼ਾਂ ਨੂੰ ਸੰਤੁਲਨ ਭੋਜਨ ਲੈਣ ਅਤੇ ਰੋਜ਼ਾਨਾ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਕਰਨ ਹਸਪਤਾਲ ਬੰਗਾ ਦੇ ਐੱਮਡੀ ਅਤੇ ਮੁੱਖ ਸਰਜਨ ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਹੱਡੀਆਂ ਦੀ ਚੈੱਕਅਪ ਬਿਲਕੁਲ ਮੁਫਤ ਕੀਤੀ ਗਈ ਤੇ ਭਾਰੀ ਗਿਣਤੀ ’ਚ ਮਰੀਜ਼ਾਂ ਨੇ ਪਹੁੰਚ ਕੇ ਇਸ ਦਾ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਜੇਕਰ ਕੋਈ ਬਿਮਾਰੀ ਬਾਰੇ ਸ਼ੱਕ ਪੈਂਦਾ ਹੈ ਤਾਂ ਤੁਰੰਤ ਮਾਹਰ ਡਾਕਟਰ ਦੀ ਸਲਾਹ ਲੈਣ ਨਹੀਂ ਤਾਂ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਅਤੇ ਮਰੀਜ਼ ਨੂੰ ਇਲਾਜ ਕਰਵਾਉਣਾ ਮੁਸ਼ਕਿਲ ਹੋ ਜਾਂਦਾ ਹੈ। ਡਾਕਟਰ ਕੋਲੋਂ ਕੋਈ ਵੀ ਬਿਮਾਰੀ ਛੁਪਾ ਕੇ ਨਾ ਰੱਖੋ। ਇਸ ਮੌਕੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਹੱਡੀਆਂ ਵਿਚ ਕੈਲਸ਼ੀਅਮ ਦੀ ਮਾਤਰਾ (ਬੋਨ ਮਿਨਰਲ ਡਿਨਸਿਟੀ) ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਚੈੱਕ ਕੀਤੀ। ਇਸ ਟੈਸਟ ਦੀ ਕੀਮਤ 2 ਹਜ਼ਾਰ ਰੁਪਏ ਹੈ ਜੋ ਕਿ ਕੈਂਪ ’ਚ ਬਿਲਕੁਲ ਮੁਫਤ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਮਰੀਜ਼ਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ। ਇਸ ਮੌਕੇ ਰਜਿੰਦਰ ਸ਼ਰਮਾ, ਮਲਕੀਤ ਸਿੰਘ ਬਾਹੜੋਵਾਲ, ਕੁਲਵਰਨ ਸਿੰਘ ਗਿੱਲ ਥਾਂਦੀਆਂ, ਸਤਵੀਰ ਸਿੰਘ ਪੱਲੀ ਝਿੱਕੀ ਨੇ ਇਸ ਮੁਫਤ ਲਾਏ। ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਬਖਸ਼ੀਸ਼ ਸਿੰਘ ਹਰ ਵੇਲੇ ਲੋੜਵੰਦਾਂ ਦੀ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਦੇ ਕੈਂਪ ਲਾਉਣ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲਦੀ ਹੈ। ਇਸ ਮੌਕੇ ਬਲਵੀਰ ਰਾਮ ਪਟਵਾਰੀ, ਪ੍ਰਸ਼ੋਤਮ ਲਾਲ, ਰਾਮ ਲਾਲ ਮਹੇ, ਪ੍ਰਿਤਪਾਲ ਸਿੰਘ, ਅਮਿੱਤ ਕੁਮਾਰ ਭੰਮੀ, ਬਿਸ਼ਨ ਦਾਸ ਮਜਾਰੀ, ਪਰਮਜੀਤ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਕੌਰ, ਲਖਵਿੰਦਰ ਕੌਰ, ਬਲਜਿੰਦਰ ਕੌਰ, ਗੁਰਦੀਪ ਕੌਰ, ਕਾਜਲ, ਜਸਪ੍ਰੀਤ, ਹਰਮਨ, ਅੰਜਲੀ, ਬਬਿਤਾ, ਪੂਨਮ, ਪਰਮਜੀਤ ਕੌਰ, ਅਮਰਜੀਤ, ਨਿਰਮਲਾ, ਸੰਤੋਸ਼, ਚਮਨ ਲਾਲ, ਸੰਜੀਵ ਆਦਿ ਹਾਜਰ ਸਨ।