- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੂਸਾਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਬਾਬਾ ਨਾਥ ਪਿੰਡ ਮੂਸਾਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ, ਸਾਬਕਾ ਸਰਪੰਚ ਜਸਪਾਲ ਸਿੰਘ, ਮੌਜੂਦਾ ਸਰਪੰਚ ਹਰਪ੍ਰੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾ. ਪੂਜਾ ਭਾਰਦਵਾਜ ਅਤੇ ਡਾ. ਰੀਨਾ ਚੋਪੜਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਆਯੁਰਵੇਦ ਦਵਾਈਆਂ ਦਿੱਤੀਆਂ। ਕੈਂਪ ਵਿਚ ਹੋਮਿਓਪੈਥੀ ਵਿਭਾਗ ਵੱਲੋਂ ਡਾ. ਅਮਰਿੰਦਰ ਸਿੰਘ ਅਤੇ ਡਾ. ਹਰਦੀਪ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਹਰਜਿੰਦਰ ਸਿੰਘ ਅਤੇ ਜਗਰੂਪ ਆਯੁਰਵੇਦ ਫਾਰਮਾਸਿਸਟ ਵੱਲੋਂ ਵੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਵੱਲੋਂ 430 ਅਤੇ ਹੋਮਿਓਪੈਥੀ ਵਿਭਾਗ ਵੱਲੋਂ 340 ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਇੰਚਾਰਜ ਡਾ. ਹਰਜਿੰਦਰ ਸਿੰਘ ਅਤੇ ਡਾ. ਰਮਨਦੀਪ ਕੁਮਾਰ ਵੱਲੋਂ ਮਰੀਜ਼ਾਂ ਨੂੰ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਹਾਜ਼ਰੀਨ ਨੂੰ ਹੋਮਿਓਪੈਥੀ, ਆਯੁਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਰਮਜੀਤ ਸਿੰਘ, ਦਵਿੰਦਰ ਪਾਲ ਬਲਦੇਵ ਕੌਰ, ਸੁਰਿੰਦਰ ਪਾਲ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ ਪੰਚ, ਇੰਦਰ ਜੀਤ ਕੌਰ, ਕਰਮਜੀਤ ਕੌਰ, ਮੰਜੂ, ਜੌਲੀ, ਮਨਜੀਤ ਕੌਰ ਅਤੇ ਹੋਰ ਹਾਜ਼ਰ ਸਨ।