ਚਾਰ ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਮਸ਼ੀਨ ਨਜਾਇਜ਼ ਮਾਈਨਿੰਗ ਕਰਦੇ ਪੁਲਿਸ ਅੜਿੱਕੇ ਚਾਰ ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਮਸ਼ੀਨ ਨਜਾਇਜ਼ ਮਾਈਨਿੰਗ ਕਰਦੇ ਪੁਲਿਸ ਅੜਿੱਕੇ ਚੜ੍ਹੇ
Publish Date: Wed, 23 Sep 2026 06:09 PM (IST)
Updated Date: Wed, 23 Sep 2026 06:12 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਨਾਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਦਿਨ ਪ੍ਰਤੀ ਦਿਨ ਵੱਧਦਾ ਫੁੱਲਦਾ ਜਾ ਰਿਹਾ ਹੈ। ਇਸ ਧੰਦੇ ’ਚ ਲਿਪਤ ਵਿਅਕਤੀਆਂ ਵੱਲੋਂ ਰਾਤ ਦੇ ਹਨ੍ਹੇਰੇ ਵਿਚ ਬਿਨਾਂ ਨੰਬਰ ਪਲੇਟਾਂ ਦੇ ਆਪਣੇ ਵਾਹਨਾਂ ਰਾਹੀਂ ਨਾਜਾਇਜ਼ ਮਾਈਨਿੰਗ ਦਾ ਧੰਦਾ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਨੰਬਰ ਪਲੇਟਾਂ ਇਸ ਲਈ ਵੀ ਉਤਾਰ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਇਨ੍ਹਾਂ ਸਾਧਨਾਂ ਦੀ ਪਹਿਚਾਣ ਨਾ ਹੋ ਸਕੇ। ਪ੍ਰੰਤੂ ਇਹ ਮਾਈਨਿੰਗ ਮਾਫੀਆ ਸ਼ਾਇਦ ਇਹ ਭੁੱਲ ਜਾਂਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਜਦੋਂ ਕਾਨੂੰਨ ਕਾਰਵਾਈ ਕਰਦਾ ਹੈ ਤਾਂ ਇਹ ਬਿਨਾਂ ਨੰਬਰ ਪਲੇਟਾਂ ਵਾਲੇ ਵੀ ਕਈ ਵਾਰ ਅੜਿਕੇ ਚੜ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਰੈਲ ਬਰਾਮਦ ਖੱਡ ਦਾ ਸਾਹਮਣੇ ਆਇਆ ਹੈ। ਜਿੱਥੇ 112 ਨੰਬਰ ਤੋਂ ਥਾਣਾ ਪੁਲਿਸ ਕਾਠਗੜ੍ਹ ਨੂੰ ਸੂਚਨਾ ਮਿਲੀ ਕਿ ਰੈਲ ਬਰਾਮਦ ਖੱਡ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪੁਲਿਸ ਚੌਂਕੀ ਆਸਰੋ ਤੋਂ ਏਐੱਸਆਈ ਧਰਮ ਚੰਦ ਵੱਲੋਂ ਪੁਲਿਸ ਪਾਰਟੀ ਸਮੇਤ ਰੇਡ ਕੀਤੀ। ਤਾਂ ਉਥੋਂ ਚਾਰ ਟਰੈਕਟਰ ਟਰਾਲੀਆਂ ਸਮੇਤ ਅਤੇ ਇੱਕ ਜੇਸੀਬੀ ਨਜਾਇਜ਼ ਮਾਈਨਿੰਗ ਕਰਦੇ ਕਾਬੂ ਕੀਤੇ ਗਏ। ਪੁਲਿਸ ਨੂੰ ਦੇਖ ਕੇ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਈਨਿੰਗ ਇੰਸਪੈਕਟਰ ਕਮ ਜੇਈ ਸੁਖਦੀਪ ਸਿੰਘ ਨੂੰ ਫੋਨ ਕਰਕੇ ਮੌਕੇ ਤੇ ਬੁਲਾਇਆ ਅਤੇ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਈਨਿੰਗ ਅਤੇ ਮਿਨਰਲ ਐਕਟ 1957 ਤਹਿਤ 21(1) ਅਤੇ 4(1) ਦੀ ਕਾਰਵਾਈ ਕਰਕੇ ਮੌਕੇ ਤੇ ਫਰਾਰ ਹੋਏ। ਟਰੈਕਟਰ ਟਰਾਲੀਆਂ ਅਤੇ ਜੇਸੀਬੀ ਮਸ਼ੀਨ ਆਪਣੇ ਕਬਜੇ ਵਿਚ ਲੈ ਲਏ ਗਏ। ਏਐੱਸਆਈ ਧਰਮ ਚੰਦ ਨੇ ਦੱਸਿਆ ਕਿ ਫੜੇ ਗਏ ਸਿਰਫ ਇਕ ਹੌਲੈਂਡ ਟਰੈਕਟਰ ਤੇ ਨੰਬਰ ਪਲੇਟ ਪੀਬੀ 20 ਐਫ 5257 ਲੱਗੀ ਹੋਈ ਹੈ। ਬਾਕੀ ਤਿੰਨ ਹੋਲੈਂਡ ਟਰੈਕਟਰ ਸਮੇਤ ਟਰਾਲੀਆਂ ਅਤੇ ਇੱਕ ਸਵਰਾਜ ਟਰੈਕਟਰ ਟਰਾਲੀ ਰੇਤ ਨਾਲ ਭਰੇ ਅਤੇ ਇੱਕ ਜੇਸੀਬੀ ਮੌਕੇ ਤੇ ਨਾਜਾਇਜ਼ ਮਾਈਨਿੰਗ ਕਰਦੇ ਫੜੇ ਗਏ ਹਨ।।ਇਨ੍ਹਾਂ ਦੇ ਖਿਲਾਫ ਥਾਣਾ ਕਾਠਗੜ੍ਹ ਵਿਚ ਐਫਆਈਆਰ ਨੰਬਰ 158 ਦਰਜ ਕੀਤੀ ਗਈ ਹੈ। ਇਸ ਸਬੰਧੀ ਜਦੋਂ ਮਾਈਨਿੰਗ ਇਨਸਪੈਕਟਰ ਕਮ ਜੇਈ ਸੁਖਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਤਿੰਨ ਹੌਲੈਂਡ ਟਰੈਕਟਰ, ਇੱਕ ਸਵਰਾਜ ਟਰੈਕਟਰ ਮੌਕੇ ਤੇ ਫੜੇ ਗਏ ਸਨ। ਜਿਨਾਂ ਵਿਚ ਰੇਤ ਭਰਿਆ ਹੋਇਆ ਸੀ ਅਤੇ ਇੱਕ ਜੇਸੀਬੀ ਮਸ਼ੀਨ ਮੌਕੇ ਤੇ ਫੜੀ ਗਈ। ਇਥੇ ਇਹ ਦੱਸਣ ਯੋਗ ਹੈ ਕਿ ਇਨ੍ਹਾਂ ਸਾਧਨਾਂ ਦੇ ਨੰਬਰ ਪਲੇਟਾਂ ਤੱਕ ਨਹੀਂ ਲੱਗੀਆਂ ਹੋਈਆਂ ਸਨ। ਐਫਆਈਆਰ ਵਿਚ ਦਰਜ ਕਰਕੇ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਦੇ ਮਾਲਕਾਂ ਤੇ ਕਾਰਵਾਈ ਕੀਤੀ। ਪੁਲਿਸ ਵਿਭਾਗ ਵੱਲੋਂ ਜਲਦੀ ਹੀ ਟਰੈਕਟਰ ਟਰਾਲੀਆਂ ਦੇ ਚਾਲਕਾਂ ਅਤੇ ਜੇਸੀਬੀ ਚਾਲਕ ਨੂੰ ਕਾਬੂ ਕਰਕੇ ਬਣਦੀ ਯੋਗ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।