126.82 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ 126.82 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ
Publish Date: Thu, 13 Aug 2026 05:01 PM (IST)
Updated Date: Thu, 13 Aug 2026 05:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 126.82 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਨੇ 2 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਅਜੇ ਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ ਮਹਿੰਦੀਪੁਰ ਪੁਲ ਬਾਈਪਾਸ ਤੋਂ ਬੰਗਾ ਸਾਈਡ ਨੂੰ ਜਾ ਰਹੇ ਸੀ। ਤਾਂ ਪੁਲਿਸ ਪਾਰਟੀ ਦੀ ਗੱਡੀ ਬੰਗਾ ਰੋਡ ਵੱਲ ਨੂੰ ਅੱਗੇ ਗਏ ਤਾਂ ਸਾਹਮਣੇ ਸੜਕ ਦੇ ਕਿਨਾਰੇ ਖੱਬੇ ਹੱਥ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਆਪਣੇ ਵੱਲ ਆਉਂਦੀ ਦੇਖ ਕੇ ਯਕਦਮ ਘਬਰਾ ਕੇ ਖੱਬੇ ਹੱਥ ਥੱਲੇ ਨੀਵੇ ਖੇਤ ਵੱਲ ਨੂੰ ਉਤਰਨ ਲੱਗਾ। ਉਸ ਨੇ ਆਪਣੇ ਖੱਬੇ ੇਹੱਥ ਵਿਚ ਫੜੀ ਇੱਕ ਲਿਫਾਫੀ ਸੜਕ ਕਿਨਾਰੇ ਘਾਹ ਪਰ ਸੁੱਟ ਦਿੱਤੀ ਤਾਂ ਉਸ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।।ਜਿਸ ਨੇ ਆਪਣਾ ਨਾਮ ਰਵੀ ਪੁੱਤਰ ਬਲਵੀਰ ਸਿੰਘ ਵਾਸੀ ਲੜੋਇਆ ਮੁਹੱਲਾ, ਗੀਤਾ ਭਵਨ ਰੋਡ, ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 102 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ ਦੁਸਰੇ ਮਾਮਲੇ ਵਿਚ ਪੁਲਿਸ ਨੇ 102 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਏਐੱਸਆਈ ਨਰਿੰਦਰ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਬੇਗਮਪੁਰ ਗੇਟ ਰਾਹੋਂ ਰੋਡ ਹੁੰਦੇ ਹੋਏ ਪਿੰਡ ਸਲੋਹ ਵੱਲ ਨੂੰ ਜਾ ਰਹੇ ਸੀ। ਤਾਂ ਸਤਗੁਰੂ ਮਾਰਬਲ ਗਡਾਉਨ ਤੋਂ ਕਰੀਬ 50 ਗਜ ਅੱਗੇ ਗਈ ਤਾਂ ਸੜਕ ਦੇ ਸੱਜੇ ਹੱਥ ਬਣੀਆਂ ਦੁਕਾਨਾਂ ਦਾ ਸ਼ਟਰ ਬੰਦ ਹੈ ਦੇ ਅੱਗੇ ਬਣੀਆਂ ਪੋੜੀਆਂ ਪਰ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਯਕਦਮ ਕੋਲ ਆਈ ਦੇਖ ਕੇ ਪੋੜੀਆਂ ਤੋਂ ਉਠ ਕੇ ਦੁਕਾਨਾਂ ਦੇ ਪਿਛਲੇ ਪਾਸੇ ਹੋਣ ਲੱਗਾ। ਉਸ ਨੇ ਆਪਣੇ ਸੱਜੇ ਹੱਥ ਵਿਚ ਫੜੀ ਇੱਕ ਚਿੱਟੇ ਰੰਗ ਦੀ ਮੋਮੀ ਵਜਨਦਾਰ ਲਿਫਾਫੀ ਦੁਕਾਨ ਦੀ ਦੀਵਾਰ ਨਾਲ ਉਗੀਆਂ ਝਾੜੀਆਂ ਵਿਚ ਸੁੱਟ ਦਿੱਤੀ। ਉਸ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।।ਜਿਸ ਨੇ ਆਪਣਾ ਨਾਮ ਅਰਮਾਨ ਸਿੱਧੂ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸਲੋਹ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 102 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। 16.82 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਤੀਸਰੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 16.82 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਪਿੰਡ ਗੁਰੂ ਨਾਨਕ ਪੂਰਾ ਵੱਲ ਨੂੰ ਜਾ ਰਿਹਾ ਸੀ ਤਾਂ ਜਦੋਂ ਪੁਲਿਸ ਪਾਰਟੀ ਨੇ ਰੇਲਵੇ ਫਾਟਕ ਕਰਾਸ ਕੀਤਾ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਯਕਦਮ ਆਪਣੇ ਪਹਿਨੇ ਹੋਏ ਪਜਾਮੇ ਦੀ ਖੱਬੀ ਜੇਬ ਵਿਚੋਂ ਆਪਣੇ ਖੱਬੇ ਹੱਥ ਨਾਲ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੀ ਅਤੇ ਆਪ ਖੱਬੇ ਪਾਸੇ ਨੂੰ ਮੁੜ ਕੇ ਖਿਸਕਣ ਲੱਗਾ।।ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ-ਪਤਾ ਜੋਗਿੰਦਰ ਪਾਲ ਪੁੱਤਰ ਸਤਪਾਲ ਵਾਸੀ ਮਕਾਨ ਨੰਬਰ ਬੀ-4/87, ਨੇੜੇ ਸ਼ੀਤਲਾ ਮਾਤਾ ਮੰਦਿਰ, ਮੁਹੱਲਾ ਰਾਜਾ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 16.82 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ। 6 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਚੌਥੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਤਲਵੰਡੀ ਫੱਤੂ ਤੋਂ ਹੁੰਦੇ ਹੋਏ ਪਿੰਡ ਚੌਂਕ ਝਿੰਗੜਾ ਤੋਂ ਗੁਣਾਚੌਰ ਵੱਲ ਨੂੰ ਗਸ਼ਤ ਕਰਦੇ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨਹਿਰ ਪੁਲੀ ਦੇ ਪਾਸ ਬਣੇ ਕਮਰਾ ਬੱਸ ਅੱਡਾ ਪਾਸ ਪੁੱਜੀ ਤਾਂ ਦੇਖਿਆ ਕਿ ਬੱਸ ਅੱਡਾ ਅੰਦਰੋ ਇੱਕ ਨੌਜਵਾਨ ਸੜਕ ਪਰ ਨੂੰ ਚੜ੍ਹਨ ਲੱਗਾ ਤਾਂ ਜਿਸ ਨੇ ਯਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕਿ ਘਬਰਾ ਕਿ ਆਪਣੇ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋਂ ਸੱਜੇ ਹੱਥ ਨਾਲ ਕੱਢ ਕੇ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਬੱਸ ਅੱਡਾ ਕਮਰਾ ਪਾਸ ਕੱਚੀ ਜਗ੍ਹਾ ਵੱਲ ਸੁੱਟ ਦਿੱਤੀ ਅਤੇ ਆਪ ਉੱਥੋ ਪਿਛਾਹ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਮਨਦੀਪ ਕੁਮਾਰ ਉਰਫ ਅਮਨਾ ਪੁੱਤਰ ਮੋਹਨ ਲਾਲ ਵਾਸੀ ਗੁਣਾਚੌਰ ਦੱਸਿਆ। ਜਿਸ ਪਾਸੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਮੁੱਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।