- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੌਂਸਾ ਵਿਖੇ ਫਿਟਨਸ ਸੈਂਟਰ ਲਈ ਦੋ ਕਮਰਿਆਂ ਅਤੇ ਇੱਕ ਸ਼ੈਡ ਦਾ ਰੱਖਿਆ ਨੀਂਹ ਪੱਥਰ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸਨ ਫਾਰਮਾ ਕੰਪਨੀ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿਚ ਸਭ ਤੋਂ ਅੱਗੇ ਰਹਿੰਦੀ ਹੈ ਚਾਹੇ ਮੈਡੀਕਲ ਸੇਵਾਵਾਂ ਹੋਣ, ਚਾਹੇ ਸਮਾਜਿਕ ਕੰਮ, ਸਨ ਫਰਮਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸੇ ਲੜੀ ਤਹਿਤ ਸਨ ਫਾਰਮਾ ਕੰਪਨੀ ਵੱਲੋਂ ਗ੍ਰਾਮ ਪੰਚਾਇਤ ਟੌਂਸਾ ਨੂੰ ਫਿਟਨੈੱਸ ਸੈਂਟਰ ਲਈ ਦੋ ਕਮਰਿਆਂ ਅਤੇ ਇੱਕ ਸੈੱਡ ਸੀਐੱਮਆਰ ਸਕੀਮ ਅਧੀਨ ਬਣਾ ਕੇ ਦੇਣ ਦਾ ਨੀਂਹ ਪੱਥਰ ਪਲਾਂਟ ਹੈਡ ਵਨੀਤ ਗੁਪਤਾ ਵੱਲੋਂ ਰੱਖਿਆ ਗਿਆ। ਉਨ੍ਹਾਂ ਨਾਲ ਅਭਿਨਵ ਵਿਕਾਸ, ਸੰਦੀਪ ਸ਼ਰਮਾ, ਸਤਿੰਦਰ ਪਾਲ, ਰਜਨੀਸ਼ ਆਗਰਾ ਮੌਕੇ ਤੇ ਮੌਜੂਦ ਰਹੇ। ਪਲਾਂਟ ਹੈੱਡ ਵਨੀਤ ਗੁਪਤਾ ਨੇ ਦੱਸਿਆ ਕਿ ਸਨ ਫਾਰਮਾ ਕੰਪਨੀ ਹਰ ਸਮੇਂ ਗ੍ਰਾਮ ਪੰਚਾਇਤ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਸਰਪੰਚ ਸੁਖਦੇਵ ਕਟਾਰੀਆ ਨੇ ਦੱਸਿਆ ਕਿ ਸਨਫਾਰਮਾ ਕੰਪਨੀ ਵੱਲੋਂ ਫਿਟਨੈੱਸ ਸੈਂਟਰ ਲਈ ਦੋ ਕਮਰਿਆਂ ਅਤੇ ਸ਼ੈੱਡ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ ਅੱਜ ਸਨ ਫਾਰਮਾ ਦੇ ਪਲਾਂਟ ਹੈੱਡ ਵਨੀਤ ਗੁਪਤਾ ਵੱਲੋਂ ਰੱਖਿਆ ਗਿਆ ਹੈ। ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਗ੍ਰਾਮ ਪੰਚਾਇਤ ਨੂੰ ਫਿਟਨੈੱਸ ਸੈਂਟਰ ਲਈ ਦੋ ਕਮਰੇ ਅਤੇ ਇੱਕ ਸ਼ੈੱਡ ਬਣਾ ਕੇ ਦੇਣ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਫਿਟਨੈੱਸ ਸੈਂਟਰ ਦੀ ਪਿੰਡ ਨੂੰ ਬਹੁਤ ਲੋੜ ਸੀ, ਜਿਸ ਨਾਲ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਤ ਕਰਨ ਲਈ ਮਦਦ ਮਿਲੇਗੀ। ਇਸ ਮੌਕੇ ਮੋਹਨ ਲਾਲ ਪੰਚ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ।