ਕਿਸਮਤ ਹੋਈ ਮਿਹਰਬਾਨ : ਖੇਤਾਂ 'ਚ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਦੀ ਲੱਗੀ ਲਾਟਰੀ, ਖੁਸ਼ੀ ਨਾਲ ਝੂਮ ਉੱਠਿਆ ਪਰਿਵਾਰ; ਡੇਢ ਘੰਟਾ ਪਹਿਲਾਂ ਖਰੀਦੀ ਸੀ ਟਿਕਟ ਗਾ ਦੇ ਮੁੱਖ ਮਾਰਗ 'ਤੇ ਸਥਿਤ ਸਹੋਤਾ ਲਾਟਰੀ ਸਟਾਲ ਤੋਂ ਦੇਰ ਸ਼ਾਮ ਸਿੱਕਮ ਸਟੇਟ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਵਾਲੀ ਤਿੰਨ ਕਰੋੜੀ ਇਨਾਮ ਵਾਲੀ ਦੇਰ ਸ਼ਾਮ 5 ਵਜੇ ਖਰੀਦੀ ਗਈ ਟਿਕਟ ਨੇ ਪ੍ਰਵਾਸੀ ਮਜ਼ਦੂਰ ਨੂੰ 6 ਵਜੇ ਕਰੋੜਪਤੀ ਬਣਾ ਦਿੱਤਾ। ਜੇਤੂ ਦੀ ਪਛਾਣ ਪੱਛਮੀ ਬੰਗਾਲ ਨਿਵਾਸੀ ਮਧੂ ਸਿੰਘ ਪੁੱਤਰ ਕਨਕੂ ਸਿੰਘ ਵਜੋਂ ਹੋਈ ਹੈ। ਜਿਉਂ ਹੀ ਉਸ ਨੂੰ ਇਹ ਸੂਚਨਾ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
Publish Date: Sun, 20 Sep 2026 04:23 PM (IST)
Updated Date: Sun, 20 Sep 2026 04:25 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ - ਬੰਗਾ ਦੇ ਮੁੱਖ ਮਾਰਗ 'ਤੇ ਸਥਿਤ ਸਹੋਤਾ ਲਾਟਰੀ ਸਟਾਲ ਤੋਂ ਦੇਰ ਸ਼ਾਮ ਸਿੱਕਮ ਸਟੇਟ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਵਾਲੀ ਤਿੰਨ ਕਰੋੜੀ ਇਨਾਮ ਵਾਲੀ ਦੇਰ ਸ਼ਾਮ 5 ਵਜੇ ਖਰੀਦੀ ਗਈ ਟਿਕਟ ਨੇ ਪ੍ਰਵਾਸੀ ਮਜ਼ਦੂਰ ਨੂੰ 6 ਵਜੇ ਕਰੋੜਪਤੀ ਬਣਾ ਦਿੱਤਾ। ਜੇਤੂ ਦੀ ਪਛਾਣ ਪੱਛਮੀ ਬੰਗਾਲ ਨਿਵਾਸੀ ਮਧੂ ਸਿੰਘ ਪੁੱਤਰ ਕਨਕੂ ਸਿੰਘ ਵਜੋਂ ਹੋਈ ਹੈ। ਜਿਉਂ ਹੀ ਉਸ ਨੂੰ ਇਹ ਸੂਚਨਾ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਮਧੂ ਸਿੰਘ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤਾਂ ਵਿਚ ਆਪਣੇ ਸਾਥੀਆਂ ਨਾਲ ਲੰਮੇ ਸਮੇਂ ਤੋਂ ਮਜ਼ਦੂਰੀ ਦਾ ਕੰਮ ਕਰਦਾ ਹੈ। ਇਹ ਲਾਟਰੀ ਨਤੀਜਾ ਆਉਣ ਤੋਂ ਪਹਿਲਾਂ ਮਹਿਜ ਇੱਕ ਘੰਟਾ ਪਹਿਲਾਂ ਪਾਈ ਸੀ ਅਤੇ ਨਤੀਜਾ ਆਉਂਦਿਆਂ ਹੀ ਇਹ ਖੁਸ਼ਖਬਰੀ ਸਹੋਤਾ ਲਾਟਰੀ ਕੋਲ ਪੁੱਜ ਗਈ। ਉਨ੍ਹਾਂ ਨੇ ਜਦੋਂ ਆਪਣੇ ਇਸ ਗ੍ਰਾਹਕ ਨੂੰ ਸੂਚਿਤ ਕੀਤਾ ਤਾਂ ਉਹ ਆਪਣੇ ਨਾਲ ਸਾਥੀਆਂ ਸਮੇਤ ਬੰਗਾ ਪੁੱਜਾ। ਇਸ ਮੌਕੇ ਲਾਟਰੀ ਵਿਕਰੇਤਾ ਵੱਲੋਂ ਖੁਸ਼ੀ ਵਿਚ ਕੇਕ ਕੱਟਿਆ ਅਤੇ ਜੇਤੂ ਦੇ ਗਲੇ ਵਿਚ ਹਾਰ ਪਾ ਕੇ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਢੋਲ ਦੀ ਤਾਲ ਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਮਧੂ ਸਿੰਘ ਨੇ ਦੱਸਿਆ ਉਹ ਖਟਕੜ ਕਲਾਂ ਵਿਖੇ ਮਜਦੂਰੀ ਕਰਦਾ ਹੈ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦਾ ਐਨਾ ਵੱਡਾ ਇਨਾਮ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਉਸਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਬੇਟੀ ਵਿਆਹੀ ਹੋਈ ਤੇ ਬੇਟਾ ਮੋਟਰਸਾਈਕਲਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ। ਉਸਦੇ ਨਾਲ ਆਏ ਸਾਕ ਸਬੰਧੀਆਂ ਨੇ ਦੱਸਿਆ ਕਿ ਮਧੂ ਬਹੁਤ ਹੀ ਠੰਡੇ ਸੁਭਾਅ ਦਾ ਮਾਲਕ ਹੈ ਅਤੇ ਸਦਾ ਮਿਹਨਤ ਵਿਚ ਵਿਸ਼ਵਾਸ਼ ਰੱਖਦਾ ਹੈ। ਸਹੋਤਾ ਲਾਟਰੀ ਸਟਾਲ ਦੇ ਮਾਲਕ ਸਾਗਰ ਅਨੁਸਾਰ ਉਹ ਅਗਲੀ ਪ੍ਰੀਕਿਰਿਆ ਲਈ ਲੁਧਿਆਣਾ ਜਾ ਰਹੇ ਹਨ, ਜਿੱਥੇ ਲੋੜੀਂਦੇ ਦਸਤਾਵੇਜ ਜਮਾਂ ਕਰਵਾ ਕੇ ਬਣਦੀ ਰਕਮ ਅਦਾ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਇਤਿਹਾਸ ਵਿਚ ਬੰਗਾ ਹਲਕੇ ਅੰਦਰ ਇੰਨਾ ਵੱਡਾ ਇਨਾਮ ਪਹਿਲੀ ਵਾਰ ਨਿਕਲਿਆ ਹੈ।