ਨਮ ਅੱਖਾਂ ਨਾਲ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕ੍ਰਿਸ਼ਨ ਦਾ ਸਸਕਾਰ
ਨਮ ਅੱਖਾਂ ਨਾਲ ਕੀਤਾ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕ੍ਰਿਸ਼ਨ ਦਾ ਸੰਸਕਾਰ
Publish Date: Wed, 21 Jan 2026 03:56 PM (IST)
Updated Date: Wed, 21 Jan 2026 03:57 PM (IST)

-ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦਿੱਤੀ ਆਪਣੇ ਪਿਤਾ ਨੂੰ ਮੁਖਾਗਨੀ ਪ੍ਰਦੀਪ ਭਨੋਟ/ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਪਿਤਾ ਸਵ. ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕ੍ਰਿਸ਼ਨ ਦਾ ਅੰਤਿਮ ਸੰਸਕਾਰ ਨਮ ਅੱਖਾਂ ਨਾਲ ਬੰਗਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਖੇ ਧਾਰਮਿਕ, ਸਮਾਜਿਕ, ਰਾਜਨੀਤਿਕ ਪਾਰਟੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਵ. ਚੌਧਰੀ ਰਾਮ ਕ੍ਰਿਸ਼ਨ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਮੂਹ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਦੇ ਨਾਲ ਧਾਰਮਿਕ, ਸਮਾਜਿਕ, ਆਗੂਆਂ ਨੇ ਨਮ ਅੱਖਾਂ ਨਾਲ ਅੰਤਿਮ ਯਾਤਰਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਐੱਸਕੇ ਸੁੱਖੀ ਨੇ ਆਪਣੇ ਪਿਤਾ ਸਵ. ਰਾਮ ਕ੍ਰਿਸ਼ਨ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਲਾਲ ਚੰਦ ਕਟਾਰੂ ਚੱਕ ਮੰਤਰੀ ਪੰਜਾਬ, ਜਸਵੀਰ ਸਿੰਘ ਗੜ੍ਹੀ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ, ਬਲਾਚੌਰ ਵਿਧਾਇਕ ਸੰਤੋਸ਼ ਕਟਾਰੀਆ, ਬਾਬਾ ਕੁਲਵੰਤ ਰਾਮ ਭਰੋਮਜਾਰਾ, ਬਾਬਾ ਕੇਵਲ ਸਿੰਘ ਖੁਰਾਲਗੜ੍ਹ, ਵਿਧਾਇਕ ਮਨਜੀਤ ਸਿੰਘ ਨਿਹਾਲ ਸਿੰਘ ਵਾਲਾ, ਕੁਲਵੰਤ ਸਿੰਘ ਐਮਐਲਏ ਮਹਿਲ ਕਲਾਂ, ਵਿਧਾਇਕ ਨਛੱਤਰ ਪਾਲ ਨਵਾਂਸ਼ਹਿਰ, ਹਰਨੂਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ, ਸਾਬਕਾ ਵਿਧਾਇਕ ਗੁਰਇਕਬਾਲ ਕੌਰ, ਸਤਨਾਮ ਸਿੰਘ ਜਲਾਲਪੁਰ ਜ਼ਿਲ੍ਹਾ ਪ੍ਰਧਾਨ, ਲਲਿਤ ਮੋਹਨ ਪਾਠਕ ਇੰਚਾਰਜ ਹਲਕਾ ਨਵਾਂਸ਼ਹਿਰ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸੋਹਣ ਲਾਲ ਠੰਡਲ ਸਾਬਕਾ ਮੰਤਰੀ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ ਰੋਪੜ, ਜਸਪੀਤ ਸਿੰਘ ਰੋਬੀਕੰਗ ਯੂਥ ਪ੍ਰਧਾਨ ਦੋਆਬਾ ਜੋਨ, ਡੀਐੱਸਪੀ ਬੰਗਾ ਹਰਜੀਤ ਸਿੰਘ ਨੇ ਸਵ. ਚੌਧਰੀ ਰਾਮ ਕ੍ਰਿਸ਼ਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ।