ਕੂੜਾ ਡੰਪ ਤਬਦੀਲ ਮਾਮਲੇ 'ਚ ਅਪਣਾਈ ਜਾ ਰਹੀ ਦੋਗਲੀ ਨੀਤੀ : ਚੇਤ ਰਾਮ ਰਤਨ ਕੂੜਾ ਡੰਪ ਤਬਦੀਲ ਜ਼ਮੀਨ ਮਾਮਲੇ 'ਚ ਸਾਬਕਾ ਵਿਧਾਇਕ 'ਤੇ ਕਾਂਗਰਸੀ ਕੌਂਸਲਰ ਅਪਣਾ ਰਹੇ ਦੋਗਲੀ ਨੀਤੀ-ਚੇਤ ਰਾਮ ਰਤਨ
Publish Date: Sat, 31 Oct 2026 04:42 PM (IST)
Updated Date: Sat, 31 Oct 2026 04:44 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਵਿਚ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਬਾਹਰ ਹੋਣ ਕਰਕੇ ਕੌਂਸਲ ਦੀ ਮੀਟਿੰਗ ਤੋਂ ਪਹਿਲਾ ਸਾਬਕਾ ਵਿਧਾਇਕ ਦੀ ਕੋਠੀ ਤੋਂ ਜਾਰੀ ਫਰਮਾਨ ਦੀ ਪਾਲਣਾ ਕਰਕੇ ਵਿਕਾਸ ਕਾਰਜਾਂ ਰੁਕਾਵਟਾਂ ਪਾਉਣ ਮਾਹੌਲ ਖਰਾਬ ਕਰ ਰਹੇ ਹਨ।।ਇਸ ਦਾ ਪ੍ਰਗਟਾਵਾ ਸਾਬਕਾ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਨੇ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਮੀਟਿੰਗ ਵਿਚ ਵਿਕਾਸ ਕਾਰਜਾਂ, ਸਫ਼ਾਈ ਪ੍ਰਬੰਧਾਂ ਅਤੇ ਨਵੀਂ ਅਬਾਦੀ ਦੇ ਕੂੜਾ ਡੰਪ ਨੂੰ ਲੈ ਕੇ ਆਪ ਕੌਂਸਲਰ ਬਲਵਿੰਦਰ ਕੁਮਾਰ ਨੇ ਲੋਕਾਂ ਦੀ ਲੰਬੇ ਸਮੇਂ ਦੀ ਕੂੜਾ ਡੰਪ ਨੂੰ ਚੁਕਵਾਉਣ ਦੀ ਸਮੱਸਿਆ ਤੇ ਕਾਂਗਰਸੀ ਕੌਂਸਲਰ ਵੱਲੋਂ ਜਵਾਬ ਦੇਣ ਦੀ ਬਜਾਏ ਬੁਖਲਾਹਟ ਵਿਚ ਆ ਕੇ ਮਾਹੌਲ ਨੂੰ ਤਨਾਅ ਪੂਰਣ ਬਣਾਉਣ ਦੀ ਸਖਤ ਅਲੋਚਨਾ ਕੀਤੀ।।ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰ ਵੱਲੋਂ ਨਵੀਂ ਅਬਾਦੀ ਦੇ ਕੂੜਾ ਡੰਪ ਨੂੰ ਚੁਕਾਉਣ ਤੇ ਰਾਜਨੀਤੀ ਕਰਕੇ ਇਹ ਅਹੁਦਾ ਪ੍ਰਾਪਤ ਕੀਤਾ ਹੈ। ਹੁਣ ਇਸ ਮਾਮਲੇ ਸੰਬੰਧੀ ਦੋਗਲੀ ਰਾਜਨੀਤੀ ਖੇਡ ਰਿਹਾ ਹੈ। ਲੋਕਾਂ ਨੂੰ ਮਤੇ ਪਾਸ ਹੋਣ ਨਾਲ ਨਹੀਂ ਸੱਗੋ ਡੰਪ ਨੂੰ ਚੁਕਾਉਣ ਵਾਸਤੇ ਨਿੱਜੀ ਸਵਾਰਥ ਤੋਂ ਉਪਰ ਉਠ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 4.96 ਕਰੋੜ ਦੇ ਵਿਕਾਸ ਕਾਰਜਾਂ ਵਿਚਕਾਰ ਡੰਪ ਸ਼ਹਿਰ ਦੇ ਵਿਕਾਸ ਕਾਰਜਾਂ, ਸਫ਼ਾਈ ਪ੍ਰਬੰਧਾਂ ਅਤੇ ਸਥਿਤ ਕੂੜੇ ਦੇ ਡੰਪ ਦੇ ਮਾਮਲੇ ਨੂੰ ਲੈ ਕੇ ਤਿੱਖੇ ਸਵਾਲ ਹੋਣੇ ਨੂੰ ਖੜ੍ਹੇ ਕੀਤੇ ਹਨ।।ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਆਪਣੀ ਸਰਕਾਰ ਸਮੇਂ ਕੂੜਾ ਡੰਪ ਨੂੰ ਚੁਕਾਉਣ ਲਈ ਇਮਾਨਦਾਰੀ ਨਹੀਂ ਸਗੋਂ ਦੋਗਲੀ ਨੀਤੀ ਕਰਕੇ ਕਾਂਗਰਸੀ ਕੌਂਸਲਰ ਰਾਹੀਂ ਡੰਪ ਨੂੰ ਤਬਦੀਲ ਕਰਨ ਵਾਲੀ ਜ਼ਮੀਨ ਮਾਲਕਾਂ ਮੁਕਰਾਉਣ ਲਈ ਉਪਰਾਲੇ ਕਰ ਰਹੇ ਹਨ। ਜਦਕਿ ਇਸ ਕੌਸਲਰ ਦੀ ਭੈਣ ਲਈ ਰਾਸ਼ਨ ਡੀਪੂ ਅਲਾਟ ਦੇ ਗੁਪਤ ਸਮਝੌਤੇ ਨਾਲ ਨਵੀਂ ਅਬਾਦੀ ਡੰਪ ਨੂੰ ਪੱਕਾ ਕੀਤਾ ਗਿਆ।।ਅੱਜ ਲੋਕ ਹੁਣ ਇਸ ਦੀ ਮੂੰਹੋਂ ਮੀਆਂ ਮਿੱਠੂ ਰਾਜਨੀਤੀ ਤੋਂ ਭਲੀ-ਭਾਂਤ ਜਾਣੂ ਹੋਏ ਅਤੇ ਲਾਹਣਤਾਂ ਪਾ ਰਹੇ ਹਨ। ਚੇਤ ਰਾਮ ਰਤਨ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣ ਲਈ ਅਪੀਲ ਕੀਤੀ। ਸਰਕਾਰ ਆਉਣ ਸਮੇਂ ਕੂੜਾ ਡੰਪ ਖਤਮ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਾਰਕ ਬਣਾਈ ਜਾਵੇਗੀ। ਇਸ ਮੌਕੇ ਮੁਹੱਲਾ ਵਾਸੀ ਰੀਨਾ ਸੰਧੂ, ਨਿਰਮਲਾ ਦੇਵੀ, ਮੰਜੂ ਰਾਣੀ, ਪਾਸਟਰ ਬੱਬੀ, ਸੋਮ ਲਾਲ ਸੱਲ੍ਹਣ, ਪਵਨ ਕੁਮਾਰ ਰੱਤੂ, ਮਨਜੀਤ ਰਾਮ, ਸੁਨੀਲ ਕੁਮਾਰ, ਕਮਲੇਸ ਰਾਣੀ, ਤੋਸ਼ੀ ਦੇਵੀ, ਅਵਤਾਰ ਕੌਰ, ਮਨਜੀਤ ਕੌਰ, ਨੀਤੂ ਰਾਣੀ ਆਦਿ ਹਾਜਰ ਸਨ।